ਭਾਜਪਾ ਨੇ ਮਨਾਇਆ ਡਾ.ਅੰਬੇਡਕਰ ਦਾ ਜਨਮ ਦਿਨ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਅਪ੍ਰੈਲ 2024: ਭਾਜਪਾ ਮੰਡਲ ਲਾਲੜੂ ਵੱਲੋਂ ਲਾਲੜੂ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ, ਜਿਸ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਮੰਡਲ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਭਾਜਪਾ ਮੰਡਲ ਲਾਲੜੂ ਵੱਲੋਂ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ ਡਾ. ਅੰਬੇਡਕਰ ਜੀ ਦੇ ਦਰਸਾਏ ਮਾਰਗ ਉੱਤੇ ਚਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਜਿੱਥੇ ਦੇਸ਼ ਦਾ ਸੰਵਿਧਾਨ ਲਿਖ ਕੇ ਵੱਡੀ ਮਿਸਾਲ ਪੈਦਾ ਕੀਤੀ , ਉੱਥੇ ਹੀ ਉਨ੍ਹਾਂ ਰਵਿਦਾਸ ਭਾਈਚਾਰੇ ਨੂੰ ਸਵੈਮਾਣ ਨਾਲ ਜਿਉਣ ਦੀ ਪ੍ਰੇਰਨਾ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕ ਹੋ ਕੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਤਾਂ ਜੋ ਸਾਡੀ ਆਪਸੀ ਸਮਾਜਿਕ ਭਾਈਚਾਰਕ ਸਾਂਝ ਵਿੱਚ ਵਾਧਾ ਹੋਵੇ। ਇਸ ਮੌਕੇ ਭਾਜਪਾ ਆਗੂ ਸੁਸ਼ੀਲ ਮਗਰਾ, ਓਮ ਪ੍ਰਕਾਸ਼ ਮੋਰੀਆ, ਜੋਗਿੰਦਰ ਸਿੰਘ, ਵਿਕਾਸ ਰਿੰਕੂ, ਮਨੀਸ਼ ਕੁਮਾਰ, ਅਸ਼ੋਕ ਕੁਮਾਰ, ਹਰੀਓਮ ਮਿਸ਼ਰਾ, ਮਹਾਵੀਰ ਸਿੰਘ, ਹਨੂੰਮਾਨ, ਰਾਮ ਲਖਨ ਯਾਦਵ, ਬ੍ਰਿਜ ਨੰਦਨ, ਮਨੋਜ ਕੁਮਾਰ ,ਉਮਾ ਸ਼ੰਕਰ, ਅਸਲਮ ਖਾਨ, ਮੁਹੰਮਦ ਨਸੀਮ, ਰਾਮ ਚੰਦਰ ਮੋਰਿਆ, ਜਤਿੰਦਰ ਕੁਮਾਰ ,ਨੇਹਾ ਢਿੱਲਨ, ਸੰਜੇ ਸ਼੍ਰੀਵਾਸਤਵ, ਲੱਕੀ ਕੁਮਾਰ, ਹਰਪ੍ਰੀਤ ਸਿੰਘ, ਰਮੇਸ਼ ਸਿੰਘ ਤੇ ਅਭੈਰਾਜ ਚੌਰਸੀਆ ਆਦਿ ਹਾਜਰ ਸਨ।