ਨਾ ਕੋਈ OTP ਨਾ ਕੋਈ ਲਿੰਕ, ਕਾਲ ਹੋਲਡ ਕਰਵਾਈ ਅਤੇ ਉਡਾ ਲਏ ਖਾਤੇ ਵਿੱਚੋਂ ਇਕ ਲੱਖ 40 ਹਜ਼ਾਰ
ਰੋਹਿਤ ਗੁਪਤਾ
ਗੁਰਦਾਸਪੁਰ, 16 ਅਪ੍ਰੈਲ 2024 : ਹੁਣ ਸਾਈਬਰ ਠੱਗਾਂ ਨੂੰ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਉਡਾਉਣ ਲਈ ਕੋਈ ਲਿੰਕ ਜਾਂ ਓ ਟੀ ਪੀ ਭੇਜਣ ਦੀ ਲੋੜ ਨਹੀਂ ਪੈਂਦੀ। ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਅਤੇ ਗੱਲਾਂ ਵਿੱਚ ਉਲਝਾ ਕੇ ਉਹ ਤੁਹਾਡੀ ਕਾਲ ਨੂੰ ਹੋਲਡ ਕਰਵਾ ਲੈਂਦਾ ਹੈ ਤਾਂ ਵੀ ਸਾਵਧਾਨ ਰਹੋ। ਕਿਉਂਕਿ ਹੋਲਡ ਕਰਵਾ ਕੇ ਉਹ ਤੁਹਾਡੀ ਮੋਬਾਇਲ ਡਿਵਾਈਸ ਨੂੰ ਹੈਕ ਕਰ ਲੈਂਦਾ ਹੈ ਤੇ ਤੁਹਾਡੇ ਮੋਬਾਇਲ ਨੰਬਰ ਨਾਲ ਜੁੜੇ ਖਾਤੇ ਵਿੱਚ ਸੇਂਧਮਾਰੀ ਕਰ ਸਕਦਾ ਹੈ। ਅਜਿਹਾ ਹੀ ਵਾਕਿਆ ਧਾਰੀਵਾਲ ਦੇ ਨੌਜਵਾਨ ਗੌਰਵ ਲੂਥਰਾ ਨਾਲ ਵਾਪਰਿਆ ਹੈ।
ਸ਼ਹਿਰ ਧਾਰੀਵਾਲ ਦੇ ਨੌਜਵਾਨ ਗੌਰਵ ਲੂਥਰਾ ਦੇ ਨਾਲ ਵੱਖਰੀ ਕਿਸਮ ਦੀ ਠੱਗੀ ਹੋਈ ਹੈ। ਉਸ ਨੂੰ ਨਾਂ ਤਾਂ ਕੋਈ ਓ ਟੀ ਪੀ ਕੋਡ ਆਇਆ ਤੇ ਨਾ ਹੀ ਕੋਈ ਸੰਦੇਸ਼। ਉਸ ਨੇ ਆਪਣੇ ਖਾਤੇ ਬਾਰੇ ਜਾਂ ਹੋਰ ਕੋਈ ਡਿਟੇਲ ਵੀ ਫੋਨ ਕਰਨ ਵਾਲੇ ਨਾਲ ਸ਼ੇਅਰ ਨਹੀਂ ਕੀਤੀ ਪਰ ਫਿਰ ਵੀ ਖਾਤੇ ਵਿੱਚੋਂ ਇਕ ਲੱਖ 40 ਹਜਾਰ ਰੁਪਏ ਦੇ ਕਰੀਬ ਰਕਮ ਉਡਾ ਲਈ ਗਈ। ਹੁਣ ਪੀੜਤ ਨੌਜਵਾਨ ਵੱਲੋਂ ਸਾਈਬਰ ਕਰਾਇਮ ਅਤੇ ਬੈਂਕ ਨੂੰ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਕੀਤੀ ਗਈ ਹੈ।
ਗੱਲਬਾਤ ਦੌਰਾਨ ਧਾਰੀਵਾਲ ਨਹਿਰ ਕਿਨਾਰੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਨ ਵਾਲੇ ਪੀੜਿਤ ਤੇ ਨੌਜਵਾਨ ਗੌਰਵ ਲੂਥਰਾ ਨੇ ਦੱਸਿਆ ਕਿ ਉਸ ਨੂੰ ਇੰਡਸ ਬੈਂਕ ਵੱਲੋਂ ਇੱਕ ਫੋਨ ਕਾਲ ਆਉਂਦੀ ਹੈ ਕਿ ਉਸ ਦੇ ਵਲੋਂ ਕ੍ਰੈਡਿਟ ਕਾਰਡ ਦੂਜੀ ਟਰਾਂਜੈਕਸ਼ਨ ਕਰਦਿਆਂ ਹੀ ਉਸਦੀ ਇੰਸ਼ੋਰੈਂਸ ਵੀ ਆਟੋਮੈਟਿਕ ਤਰੀਕੇ ਨਾਲ ਹੋ ਜਾਵੇਗੀ। ਜੇਕਰ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਉਣਾ ਹੀ ਚਾਹੁੰਦੇ ਤਾਂ ਫੋਨ ਕਾਲ ਜਾਰੀ ਰੱਖੋ। ਤੁਹਾਨੂੰ ਕਿਸੇ ਤਰ੍ਹਾਂ ਦਾ ਓ ਟੀ ਪੀ ਹੋਰ ਡਿਟੇਲ ਸ਼ੇਅਰ ਕਰਨ ਦੀ ਲੋੜ ਨਹੀਂ ਹੈ । ਕੁਝ ਦੇਰ ਬਾਅਦ ਫੋਨ ਕਰਨ ਵਾਲੇ ਨੇ ਉਸ ਕੋਲੋਂ ਕਾਲ ਹੋਲਡ ਕਰਵਾ ਲਈ ਅਤੇ ਫੇਰ ਕੱਟ ਦਿੱਤੀ ਪਰ ਕਾਲ ਕੱਟਦੇ ਸਾਰ ਹੀ ਉਸਦੇ ਫੋਨ ਵਿੱਚ ਮੈਸੇਜ ਆ ਜਾਂਦਾ ਹੈ ਕਿ ਉਸ ਦੇ ਖਾਤੇ ਵਿੱਚੋਂ ਇਕ ਲੱਖ 38 ਹਜ਼ਾਰ 986 ਰੁਪਏ ਕਢਾ ਲਏ ਗਏ ਹਨ। ਨੌਜਵਾਨ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਫੋਨ ਕਰਨ ਵਾਲੇ ਵੱਲੋਂ ਉਸਦੇ ਫੋਨ ਡਿਵਾਈਸ ਹੈਕ ਕਰ ਲਈ ਗਈ ਸੀ ਅਤੇ ਹੋਲਡ ਕਰਵਾਉਣ ਦੌਰਾਨ ਜਿਹੜਾ ਓ ਟੀ ਪੀ ਉਸਦੇ ਫੋਨ ਤੇ ਆਣਾ ਸੀ ਹੈਕਰ ਦੇ ਫੋਨ ਤੇ ਚਲਾ ਗਿਆ।
ਇਸ ਸੰਬੰਧ ਵਿੱਚ ਨੌਜਵਾਨ ਵੱਲੋਂ ਸਾਈਬਰ ਕ੍ਰਾਈਮ ਗੁਰਦਾਸਪੁਰ ਅਤੇ ਉਸਦੇ ਆਪਣੇ ਬੈਂਕ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਉਸ ਨੇ ਆਸ ਪ੍ਰਗਟਾਈ ਹੈ ਕਿ ਐਸਐਸਪੀ ਗੁਰਦਾਸਪੁਰ ਆਈਪੀਐਸ ਦਿਆਮਾ ਹਰੀਸ਼ ਕੁਮਾਰ ਉਸ ਦੀ ਇਸ ਕੇਸ ਵਿੱਚ ਪੂਰੀ ਮਦਦ ਕਰਨਗੇ। ਇਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਵੀ ਆਨਲਾਈਨ ਠੱਗੀ ਤੋਂ ਸਾਵਧਾਨ ਹੋ ਜਾਣ ਅਤੇ ਕਿਸੇ ਅਣਪਛਾਤੇ ਵਿਅਕਤੀ ਦੀ ਫੋਨ ਕਾਲ ਰਿਸੀਵ ਕਰਦੇ ਸਮੇਂ ਖਾਸ ਧਿਆਨ ਰੱਖਣ ਕਿ ਉਸ ਦਆਂ ਗੱਲਾਂ ਵਿੱਚ ਫੱਸ ਕੇ ਕਾਲ ਨੂੰ ਕਦੇ ਵੀ ਲੰਬੀ ਗੱਲਬਾਤ ਨਾ ਕਰਨ।
---
ਪੰਜਾਬ ’ਚ BJP ਦੇ ਤਿੰਨ ਹੋਰ ਉਮੀਦਵਾਰ ਐਲਾਨੇ
ਬਠਿੰਡਾ ਤੋਂ ਪਰਮਪਾਲ ਕੌਰ
ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ
ਹੁਸਿਆਰਪੁਰ ਤੋਂ ਅਨਿਤਾ ਓਮ ਪ੍ਰਕਾਸ਼
ਇਹ ਵੀ ਪੜ੍ਹੋ :
ਈਰਾਨ-ਇਜ਼ਰਾਈਲ ਤਣਾਅ - ਅਮਰੀਕੀ ਸੁਰੱਖਿਆ ਸਲਾਹਕਾਰ ਦਾ ਭਾਰਤ ਦੌਰਾ ਮੁਲਤਵੀ
ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅਸਰ ਹੁਣ ਭਾਰਤ 'ਤੇ ਵੀ ਦਿਖਾਈ ਦੇ ਰਿਹਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਇਸ ਹਫਤੇ ਭਾਰਤ ਦਾ ਦੌਰਾ ਕਰਨਾ ਸੀ ਪਰ ਹੁਣ ਉਨ੍ਹਾਂ ਨੇ ਇਸ ਤਣਾਅ ਕਾਰਨ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ।
ਨਵੀਂ ਦਿੱਲੀ : ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅਸਰ ਹੁਣ ਭਾਰਤ 'ਤੇ ਵੀ ਦਿਖਾਈ ਦੇ ਰਿਹਾ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਇਸ ਹਫਤੇ ਭਾਰਤ ਦਾ ਦੌਰਾ ਕਰਨਾ ਸੀ ਪਰ ਹੁਣ ਉਨ੍ਹਾਂ ਨੇ ਇਸ ਤਣਾਅ ਕਾਰਨ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ।
ਇਸ ਸਾਲ ਇਹ ਦੂਜੀ ਵਾਰ ਹੈ ਜਦੋਂ ਜੈਕ ਸੁਲੀਵਨ ਨੇ ਆਪਣਾ ਭਾਰਤ ਦੌਰਾ ਮੁਲਤਵੀ ਕੀਤਾ ਹੈ। ਉਹ ਆਪਣੇ ਹਮਰੁਤਬਾ ਅਜੀਤ ਡੋਵਾਲ ਨੂੰ ਮਿਲਣ ਲਈ 18 ਅਪ੍ਰੈਲ ਨੂੰ ਦਿੱਲੀ ਆਉਣ ਵਾਲੇ ਸਨ। ਇਸ ਦੌਰਾਨ ਦੋਵਾਂ ਅਧਿਕਾਰੀਆਂ ਵਿਚਾਲੇ ਇਨੀਸ਼ੀਏਟਿਵ ਆਨ ਕ੍ਰਿਟੀਕਲ ਅਤੇ ਐਮਰਜਿੰਗ ਟੈਕਨਾਲੋਜੀ 'ਤੇ ਚਰਚਾ ਹੋਣੀ ਸੀ। ਇਸ ਤੋਂ ਪਹਿਲਾਂ ਫਰਵਰੀ ਵਿੱਚ ਉਨ੍ਹਾਂ ਦਾ ਭਾਰਤ ਦੌਰਾ ਤੈਅ ਸੀ ਪਰ ਕੁਝ ਕਾਰਨਾਂ ਕਰਕੇ ਇਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਸੀ।
ਈਰਾਨ ਨੇ ਪਿਛਲੇ ਹਫਤੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਉਦੋਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਜ਼ਰਾਈਲ ਕਿਸੇ ਵੀ ਸਮੇਂ ਬਦਲਾ ਲੈ ਸਕਦਾ ਹੈ। ਇਸ ਕਾਰਨ ਪੱਛਮੀ ਏਸ਼ੀਆ ਵਿੱਚ ਤਣਾਅ ਪੈਦਾ ਹੋ ਗਿਆ ਹੈ ਅਤੇ ਅਮਰੀਕਾ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਜੇਕਰ ਇਜ਼ਰਾਈਲ ਅੱਗੇ ਵਧੇਗਾ ਤਾਂ ਕੀ ਹੋਵੇਗਾ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਈਰਾਨ ਦੇ ਖਿਲਾਫ ਹੁਣ ਬਦਲਾ ਨਾ ਲੈਣ ਦੀ ਸਲਾਹ ਦਿੱਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ ਆਪਣੀ ਤਰਫੋਂ ਜੰਗ ਵਿੱਚ ਸਰਗਰਮੀ ਨਾਲ ਹਿੱਸਾ ਨਹੀਂ ਲਵੇਗਾ।
ਫਿਰ ਵੀ ਬੈਂਜਾਮਿਨ ਨੇਤਨਯਾਹੂ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਨੇ ਦੂਜੀ ਵਾਰ ਜੰਗੀ ਮੰਤਰੀ ਮੰਡਲ ਦੀ ਬੈਠਕ ਬੁਲਾਈ ਹੈ, ਜਿਸ 'ਚ ਇਹ ਫੈਸਲਾ ਲਿਆ ਜਾਵੇਗਾ ਕਿ ਈਰਾਨ ਤੋਂ ਬਦਲਾ ਕਿਵੇਂ ਲੈਣਾ ਹੈ। ਦਰਅਸਲ 13 ਅਪ੍ਰੈਲ ਨੂੰ ਇਜ਼ਰਾਈਲ ਨੇ ਸੀਰੀਆ 'ਚ ਈਰਾਨ ਦੇ ਵਣਜ ਦੂਤਘਰ 'ਤੇ ਹਮਲਾ ਕੀਤਾ ਸੀ। ਇਸ ਵਿੱਚ ਇਰਾਨ ਦੇ ਇੱਕ ਚੋਟੀ ਦੇ ਜਨਰਲ ਸਮੇਤ 12 ਲੋਕ ਮਾਰੇ ਗਏ ਸਨ। ਸੁਲੀਵਾਨ ਦੇ ਸੈਸ਼ਨ ਨੂੰ ਮੁਲਤਵੀ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ, ਅਮਰੀਕੀ ਦੂਤਘਰ ਦੇ ਬੁਲਾਰੇ ਨੇ ਕਿਹਾ, 'ਮੱਧ ਪੂਰਬ ਵਿੱਚ ਹੋ ਰਹੀਆਂ ਘਟਨਾਵਾਂ। ਉਨ੍ਹਾਂ ਦੇ ਮੱਦੇਨਜ਼ਰ ਜੈਕ ਸੁਲੀਵਾਨ ਨੇ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਅਮਰੀਕੀ ਦੂਤਾਵਾਸ ਦਾ ਕਹਿਣਾ ਹੈ ਕਿ ਜਲਦੀ ਹੀ ਜੈਕ ਸੁਲੀਵਾਨ ਦੁਬਾਰਾ ਭਾਰਤ ਆਉਣ 'ਤੇ ਵਿਚਾਰ ਕਰਨਗੇ।