ਇਮਤਿਆਜ਼ ਅਲੀ ਮਾਕਾ ਐਸੋਸੀਏਸ਼ਨ ਦੇ ਸਰਵਸੰਮਤੀ ਦੂਜੀ ਵਾਰ ਸਰਵਸੰਮਤੀ ਨਾਲ ਪ੍ਰਧਾਨ ਤੇ ਮੁਹੰਮਦ ਸ਼ਾਹਿਦ ਮੀਤ ਪ੍ਰਧਾਨ ਚੁਣੇ ਗਏ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 16 ਅਪ੍ਰੈਲ,2024 : ਮਾਲੇਰਕੋਟਲਾ ਅਬਰੰਡ ਕੰਨਸਲਟੈਂਟਸ ਐਸ਼ੋਸੀਏਸ਼ਨ (ਮਾਕਾ) ਵੱਲੋਂ ਮਾਲੇਰਕੋਟਲਾ ਕਲੱਬ ਵਿਖੇ ਈਦ ਮਿਲਨ ਪ੍ਰੋਗਰਾਮ ਦੇ ਨਾਲ-ਨਾਲ ਜਥੇਬੰਦੀ ਦਾ ਸਾਲਾਨਾ ਸਮਾਗਮ ਵੀ ਆਯੋਜਿਤ ਕੀਤਾ ਗਿਆ।ਜਿਸ 'ਚ ਇਲਾਕੇ ਭਰ ਤੋਂ ਪੁੱਜੇ 50 ਦੇ ਕਰੀਬ ਸੈਂਟਰ ਚਾਲਕਾਂ ਨੇ ਸਰਵਸੰਮਤੀ ਨਾਲ ਫੈਸਲਾ ਕਰਦਿਆਂ ਏ.ਬੀ.ਸੀ. ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਇਮਤਿਆਜ਼ ਅਲੀ ਨੂੰ ਜਥੇਬੰਦੀ ਮਾਕਾ ਦਾ ਅਗਲਾ ਪ੍ਰਧਾਨ ਚੁਣ ਲਿਆ ਗਿਆ।
ਸੰਦੀਪ ਖਟੜਾ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕਰਨ ਉਪਰੰਤ ਮਾਕਾ ਦੇ ਸਾਬਕਾ ਪ੍ਰਧਾਨ ਅਚਿੰਤ ਗੋਇਲ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੀ ਚਰਚਾ ਕਰਦਿਆਂ ਕਿਹਾ ਕਿ ਮਾਕਾ ਦੇ ਵੈਲਫੇਅਰ ਕਾਰਜਾਂ ਲਈ ਉਹ ਹਮੇਸ਼ਾ ਵਾਂਗ ਨਵ-ਨਿਯੁੱਕਤ ਪ੍ਰਧਾਨ ਇਮਤਿਆਜ਼ ਅਲੀ ਦਾ ਪੂਰਾ ਸਾਥ ਦਿੰਦੇ ਰਹਿਣਗੇ। ਜਥੇਬੰਦੀ ਦੇ ਆਗੂ ਦਰਸ਼ਨ ਸਿੰਘ ਨੇ ਮਾਕਾ ਜਥੇਬੰਦੀ ਨਾਲ ਜੁੜਣ ਵਾਲੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਜਿਥੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਉਥੇ ਮਾਕਾ ਐਸ਼ੋਸੀਏਸ਼ਨ ਦੇ ਮੀਤ-ਪ੍ਰਧਾਨ ਰੈਡੀਂਆਸ ਦੇ ਮੈਨੇਜਿੰਗ ਡਾਇਰੈਕਟਰ ਮੁਹੰਮਦ ਸ਼ਾਹਿਦ ਨੇ ਈਦ ਮਿਲਨ ਦੀ ਵਿਸ਼ੇਸ਼ਤਾ ਬਾਰੇ ਦੱਸਦੇ ਹੋਏ ਇਸਲਾਮ ਧਰਮ 'ਚ ਈਦ ਨੂੰ ਮਨੁੱਖਤਾ ਦੀ ਖੁਸ਼ੀ ਦਾ ਤਿਉਹਾਰ ਦੱਸਦਿਆ ਕਿਹਾ ਕਿ ਅੱਜ ਮਾਕਾ ਦੇ ਇਸ ਈਦ ਮਿਲਨ ਪ੍ਰੋਗਰਾਮ 'ਚ ਸ਼ਾਮਲ ਸਾਰੇ ਧਰਮਾਂ ਨਾਲ ਸਬੰਧਤ ਜਥੇਬੰਦੀ ਮੈਂਬਰਾਂ ਵੱਲੋਂ ਆਪਸ 'ਚ ਮਿਲ ਕੇ ਖੁਸ਼ੀ ਮਨਾਉਣਾ ਸਾਂਝੀਵਾਲਤਾ ਦੇ ਪ੍ਰਤੀਕ ਈਦ ਉਲ ਫਿਤਰ ਦੇ ਤਿਉਹਾਰ ਦੀ ਅਸਲ ਤਸਵੀਰ ਨੂੰ ਪੇਸ਼ ਕਰਦਾ ਹੈ।ਸ਼ਾਹਿਦ ਨੇ ਸਮੁੱਚੀ ਹਾਜ਼ਰੀਨ ਨੂੰ ਜਥੇਬੰਦੀ ਦਾ ਝੰਡਾ ਬੁਲੰਦ ਕਰਨ ਦੀ ਪੁਰਜ਼ੋਰ ਅਪੀਲ ਕਰਦਿਆਂ ਮਾਕਾ ਦੇ ਸਾਰੇ ਮੈਂਬਰਾਂ ਨੂੰ ਇੱਕ ਜੁੱਟ ਹੋ ਕੇ ਅੱਗੇ ਵੱਧਣ ਦੀ ਅਪੀਲ ਵੀ ਕੀਤੀ। ਮਾਕਾ ਦੇ ਸੀਨੀਅਰ ਮੈਂਬਰ ਸਿਟੀ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਕੁਮਾਰ ਸ਼ਾਰਦਾ
ਅਤੇ ਸੁਸ਼ੀਲ ਕੁਮਾਰ ਜੈਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਕਾ ਦੇ ਮੈਂਬਰਾਂ ਦਾ ਆਪਸ 'ਚ ਨਹੂੰ-ਮਾਸ ਵਾਂਗ ਮਜ਼ਬੂਤ ਰਿਸ਼ਤਾ ਹੈ ਅਤੇ ਮਾਕਾ ਦੇ ਸਮੁੱਚੇ ਟੀਮ ਮੈਂਬਰ ਇੱਕ ਦੂਜੇ ਨਾਲ ਚਟਾਨ ਵਾਂਗ ਡੱਟ ਕੇ ਖੜ੍ਹੇ ਹਨ। ਦੋਵਾਂ ਸੀਨੀਅਰ ਮੈਂਬਰਾਂ ਨੇ ਮਾਕਾ ਦੇ ਸਮੁੱਚੇ ਟੀਮ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਤੋਂ ਨਾ ਡਰਦੇ ਹੋਏ ਜਿਥੇ ਮਜ਼ਬੂਤੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਉਥੇ ਉਨ੍ਹਾਂ ਆਪਣੇ ਕੁੱਝ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਮਾਕਾ ਮੈਂਬਰਾਂ ਦੇ ਆਪਸੀ ਪਿਆਰ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਕਰਾਰ ਦਿੱਤਾ। ਸਮਾਗਮ ਦੌਰਾਨ ਮਾਕਾ ਐਸੋਸੀਏਸ਼ਨ ਦੀ ਨਵੀਂ ਮੈਨੇਜਮੈਂਟ ਕਮੇਟੀ ਦੀ ਸਰਵਸੰਮਤੀ ਨਾਲ ਕੀਤੀ ਗਈ ਚੋਣ 'ਚ ਇਮਤਿਆਜ਼ ਅਲੀ ਨੂੰ ਪ੍ਰਧਾਨ, ਮੁਹੰਮਦ ਸ਼ਾਹਿਦ ਮੀਤ ਪ੍ਰਧਾਨ, ਮੁਹੰਮਦ ਸਲੀਮ ਅੱਖਤਰ ਜਨਰਲ ਸਕੱਤਰ, ਤਾਜ ਮੁਹੰਮਦ ਬੱਤੇ ਜੁਆਇੰਟ ਸਕੱਤਰ, ਮਜ਼ੀਦ ਜ਼ੁਬੇਰੀ ਖਜ਼ਾਨਚੀ ਅਤੇ ਮੁਹੰਮਦ ਜਾਵੈਦ ਨੂੰ ਪੀ.ਆਰ.ਓ. ਚੁਣਿਆ ਗਿਆ।ਸਮਾਗਮ ਦੌਰਾਨ ਸਰਵਸੰਮਤੀ ਨਾਲ ਮਾਕਾ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਏ.ਬੀ.ਸੀ. ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਇਮਤਿਆਜ਼ ਅਲੀ ਨੇ ਸਮੂਹ ਮਾਕਾ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਜੇਕਰ ਐਸ਼ੋਸੀਏਸ਼ਨ ਦੇ ਸਾਰੇ ਮੈਂਬਰ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਉਨ੍ਹਾਂ ਦਾ ਡੱਟਕੇ ਸਾਥ ਦੇਣ ਤਾਂ ਉਹ ਐਸ਼ੋਸੀਏਸ਼ਨ ਮਾਕਾ ਨੂੰ ਤਰੱਕੀ ਦੀਆਂ ਮਿਸ਼ਾਲੀ ਉਚਾਈਆਂ 'ਤੇ ਪਹੁੰਚਾਉਣ ਲਈ ਅਜਿਹੇ ਹਰ ਸੰਭਵ ਉਪਰਾਲੇ ਕਰਨਗੇ ਕਿ ਸਾਡੇ ਸਮਾਜ ਅੰਦਰ ਲੋਕ ਮਾਕਾ ਐਸ਼ੋਸੀਏਸ਼ਨ ਦੇ ਆਪਸੀ ਪਿਆਰ ਅਤੇ ਮਿਲਵਰਤਣ ਦੀਆਂ ਮਿਸਾਲਾਂ ਦਿਆ ਕਰਨਗੇ।ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਾਂਗ ਆਪਣੇ ਇਲਾਕੇ ਦੀ ਤਰੱਕੀ ਲਈ ਮਾਕਾ ਪ੍ਰਸ਼ਾਸ਼ਨ ਨੂੰ ਹਰ ਪੱਖੋਂ ਸਹਿਯੋਗ ਜਾਰੀ ਰੱਖੇਗੀ। ਪ੍ਰਧਾਨ ਇਮਤਿਆਜ਼ ਨੇ ਸਪੱਸ਼ਟ ਕਿਹਾ ਕਿ ਮਾਕਾ ਐਸ਼ੋਸੀਏਸ਼ਨ ਕਿਸੇ ਵੀ ਇੰਮੀਗ੍ਰੇਸ਼ਨ ਕੰਸਲਟੈਂਟ ਵੱਲੋਂ ਪਬਲਿਕ ਨਾਲ ਕਿਸੇ ਵੀ ਕਿਸਮ ਦੀ ਧੋਖਾਧੜੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ।ਸਮਾਗਮ ਦੌਰਾਨ ਐਸ਼ੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।