ਬੀਡੀ.ਸੀ ਵਿਖੇ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਸੇਵਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 16 ਅਪ੍ਰੈਲ 2024 : ਹਰ ਬਲੱਡ ਸੈਂਟਰ ਵਿਖੇ ਡਾਕਟਰੀ ਨਿਯਮਾਂ ਤਹਿਤ ਖੂਨਦਾਨ ਕਰਨ ਵਾਲ੍ਹੇ ਹਰ ਵਿਅਕਤੀ ਨੂੰ ਤੈਅ ਸ਼ੁਦਾ ਰਿਫਰੈਸ਼ਮੈਂਟ ਦੇਣੀ ਹੁੰਦੀ ਹੈ। ਇਹਨਾਂ ਨਿਯਮਾਂ ਤਹਿਤ ਸਥਾਨਕ ਬੀ.ਡੀ.ਸੀ.ਬਲੱਡ ਸੈਂਟਰ ਵਿਖੇ ਖੂਨਦਾਨੀ ਫਰਿਸ਼ਤਿਆਂ ਲਈ ਦਿਨ-ਰਾਤ ਰਿਫਰੈਸ਼ਮੈਂਟ ਸੇਵਾ ਜਾਰੀ ਰਹਿੰਦੀ ਹੈ ਇਸ ਸੇਵਾ ਵਿੱਚ ਹਿੱਸਾ ਪਾਉਂਦੇ ਹੋਏ ਝਿੱਕਾ ਪ੍ਰੀਵਾਰ ਨੇ ਆਪਣੇ ਬਜ਼ੁਰਗ ਸਵ: ਅਜੀਤ ਸਿੰਘ ਝਿੱਕਾ ਦੀ ਯਾਦ ਨੂੰ ਸਮਰਪਿਤ ਕਰਦਿਆਂ ਪੰਦਰਾਂ ਹਜ਼ਾਰ ਰੁਪਏ ਦਾ ਯੋਗਦਾਨ ਪਾ ਕੇ ਇੱਕ ਮਹੀਨੇ ਲਈ ਰਿਫਰੈਸ਼ਮੈਂਟ ਸੇਵਾ ਹਾਸਲ ਕੀਤੀ ਹੈ। ਪ੍ਰੀਵਾਰ ਦੇ ਸਤਿਕਾਰ ਵਜੋਂ ਬੀ.ਡੀ.ਸੀ ਦੇ ਸਕੱਤਰ ਜਸਪਾਲ ਸਿੰਘ ਗਿੱਦਾ, ਬੀ.ਟੀ.ਓ. ਡਾ: ਅਜੇ ਬੱਗਾ ਤੇ ਪੀ.ਆਰ.ਓ ਮਲਕੀਅਤ ਸਿੰਘ ਨੇ ਬਲਵੀਰ ਸਿੰਘ ਝਿੱਕਾ, ਅਵਤਾਰ ਸਿੰਘ ਗੋਬਿੰਦਪੁਰੀ, ਹਰਗੋਪਾਲ ਸਿੰਘ ਸਾਬਕਾ ਵਿਧਾਇਕ ਤੇ ਐਨ.ਆਰ.ਆਈ ਅਕਾਸ਼ਦੀਪ ਸਿੰਘ ਗੱਡੂ ਦਾ ਭਵਨ ਤੇ ਸਵਾਗਤ ਕੀਤਾ।
ਡਾ: ਅਜੇ ਬੱਗਾ ਨੇ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਸ ਤੰਦਰੁਸਤ ਵਿਅਕਤੀ ਦੀ ਉਮਰ 18 ਤੋਂ 65 ਸਾਲ ਵਿਚਕਾਰ ਹੋਵੇ, ਸਰੀਰ ਦਾ ਘੱਟੋ-ਘੱਟ ਵਜ਼ਨ 45 ਕਿਲੋ: ਹੋਵੇ , ਹੀਮੋਗਲੋਬਿਨ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਹਰ ਤਿੰਨ ਮਹੀਨੇ ਬਾਅਦ ਸਵੈ-ਇਛੁੱਕ ਤੌਰ ਤੇ ਖੂਨਦਾਨ ਕਰ ਸਕਦਾ ਹੈ- ਖੂਨਦਾਨ ਉਪ੍ਰੰਤ ਸਿਹਤ ਵਿਭਾਗ ਵਲੋਂ ਨਿਰਧਾਰਤ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ। ਖਾਲੀ ਪੇਟ ਵਾਲ੍ਹੇ ਨੂੰ ਖੂਨਦਾਨ ਕਰਨ ਤੋਂ ਪਹਿਲਾਂ ਵੀ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ। ਬੀ.ਡੀ.ਸੀ ਪ੍ਰਬੰਧਕਾਂ ਵਲੋਂ ਮਹਿਮਾਨ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।