"ਨਸ਼ਿਆ ਦੀ ਵੱਧਦੀ ਹੋਈ ਬੁਰਾਈ ਦੀ ਰੋਕਥਾਮ - ਇਕ ਮੌਲਿਕ ਲੋੜ " ਵਿਸ਼ੇ ਉੱਤੇ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 16 ਅਪ੍ਰੈਲ, 2024 - ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਇਰੈਕਟਰ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਦੀ ਅਗਵਾਈ ਵਿਚ ਬੱਡੀ ਪ੍ਰੋਗਰਾਮ ਤਹਿਤ ਨਸ਼ਿਆ ਦੀ ਵੱਧਦੀ ਹੋਈ ਬੁਰਾਈ ਦੀ ਰੋਕਥਾਮ - ਇਕ ਮੌਲਿਕ ਲੋੜ ਦੇ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ ਏ ਭਾਗ ਪਹਿਲਾ ਦੇ ਅਮਨਦੀਪ ਸਿੰਘ ਅਤੇ ਜਯੋਤੀ ਨੇ ਕਿਹਾ ਕਿ ਸਰਾਬ ਮਿੱਠਾ ਜਹਿਰ ਹੈ । ਅਜੋਕੇ ਸਮੇਂ ਸਰਾਬ ਵਿਰੁੱਧ ਨੌਜਵਾਨ ਪੀੜੀ ਨੂੰ ਜਾਗਰੂਕ ਹੋਣ ਦੀ ਲੋੜ ਹੈ। ਦੇਸ਼ ਭਰ `ਚ ਪਿੱਛਲੇ 10 ਸਾਲਾਂ ਵਿਚ ਸਰਾਬ ਦੀ ਖਪਤ ਵਿਚ ਦੁਗਣਾ ਵਾਧਾ ਹੋਇਆ ਹੈ। ਦੇਸ਼ ਭਰ 'ਚ ਸੰਨ 2008 ਵਿਚ ਸਰਾਬ ਦੀ ਖਪਤ 16,098 ਲੱਖ ਲੀਟਰ ਸੀ , ਜੋ ਸੰਨ 2018 ਵਿੱਚ ਵੱਧ ਕੇ 27,382 ਲੱਖ ਲੀਟਰ ਹੋ ਗਈ ।
ਵਿਸਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਰੋਜਾਨਾ 700 ਲੋਕਾਂ ਅਤੇ ਸਲਾਨਾ 2.6 ਲੱਖ ਲੋਕਾਂ ਦੀ ਮੌਤ ਜਿਆਦਾ ਸਰਾਬ ਪੀਣ ਕਾਰਨ ਹੋ ਰਹੀ ਹੈ। ਹਰੇਕ ਨਾਗਰਿਕ ਨੂੰ ਸਰਾਬ ਪੀਣ ਦੀ ਬੁਰਾਈ ਨੂੰ ਖਤਮ ਕਰਨ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਦੂਜੇ ਨੰਬਰ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਰੀਆ ਅਤੇ ਪ੍ਰਿਯਾ ਨੇ ਕਿਹਾ ਕਿ ਦੇਸ਼ ਭਰ 186 ਮਿਲੀਅਨ ਲੋਕ ਤੰਬਾਕੂ ਦਾ ਸੇਵਨ ਕਰ ਰਹੇ ਹਨ । ਦੇਸ਼ ਭਰ 'ਚ ਪ੍ਰਤੀ ਦਿਨ 3700 ਲੋਕ ਅਤੇ ਸਲਾਨਾ 10 ਲੱਖ 35 ਹਜ਼ਾਰ ਲੋਕ ਤੰਬਾਕੂ ਦਾ ਸੇਵਨ ਕਰਨ ਕਾਰਨ ਮਰ ਰਹੇ ਹਨ। ਤੰਬਾਕੂ ਦੇ ਸੇਵਨ ਨਾਲ ਕੈਂਸਰ ਦਾ ਖਤਰਾ 25 ਫੀਸਦੀ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ 4 ਗੁਣਾਂ ਵੱਧ ਜਾਂਦਾ ਹੈ।
ਤੀਜੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਦੂਜਾ ਦੀ ਕੰਚਨ ਅਤੇ ਬੀ :ਏ ਭਾਗ ਪਹਿਲਾ ਕੀ ਨਾਜੀਆ ਨੇ ਕਿਹਾ ਕਿ ਪੰਜਾਬ ਭਰ 'ਚ 3 ਮਿਲੀਅਨ ਤੋਂ ਵੱਧ ਲੋਕ ਡਰੱਗਜ ਲੈ ਰਹੇ ਹਨ ਅਤੇ ਪੰਜਾਬ ਭਰ `ਚ ਪ੍ਰਤੀ ਦਿਨ 2.5 ਕਰੋੜ ਰੁਪਏ ਡਰੱਗਜ ਤੇ ਖਰਚ ਹੋ ਰਹੇ ਹਨ । ਡਰੱਗਜ ਕਾਰਨ ਪੰਜਾਬ ਭਰ `ਚ ਪ੍ਰਤੀ ਦਿਨ 130 ਮਰੀਜ਼ ਨਸ਼ਾ ਮੁਕਤ ਕੇਂਦਰਾਂ ਵਿਚ ਦਾਖਲ ਹੋ ਰਹੇ ਹਨ ਅਤੇ 112 ਲੋਕ ਪ੍ਰਤੀ ਮਹੀਨੇ ਮਰ ਰਹੇ ਹਨ। ਇਸ ਮੌਕੇ ਡਾ. ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਪ੍ਰਚਾਰ ਕਰਨ ਅਤੇ ਨਸ਼ਿਆਂ ਤੋਂ ਸਦਾ ਦੂਰ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਨਸ਼ਾ ਵਿਰੋਧੀ ਸੰਕਲਪ ਵੀ ਲਿਆ ਗਿਆ ।