ਅਜੇ ਮੰਗੂਪੁਰ ਦੀ ਰਹਿਨੁਮਾਈ ਹੇਠ ਹਲਕਾ ਬਲਾਚੋਰ ਵਿਖੇ ਕਾਂਗਰਸ ਪਾਰਟੀ ਨੂੰ ਮਿਲੀ ਮਜ਼ਬੂਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਅਪ੍ਰੈਲ 2024 - ਬੀਤੇ ਕੱਲ ਹਲਕਾ ਬਲਾਚੌਰ ਦੇ ਪਿੰਡ-ਆਦੋਆਣਾਂ ਤੋਂ ਚੌਧਰੀ ਮਨੋਹਰ ਲਾਲ ਭਾਟੀਆ ਜੀ ਭਾਰੀ ਜੱਥੇ ਸਮੇਤ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਚੌਧਰੀ ਮਨੋਹਰ ਲਾਲ ਭਾਟੀਆ ਅਤੇ ਉਨਾਂ ਦੇ ਸਾਥੀਆਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਨਿੱਘਾ ਸਵਾਗਤ ਕੀਤਾ ਅਤੇ ਸਰੋਪੇ ਪਾ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਅਜੇ ਮੰਗੂਪੁਰ ਨੇ ਮਨੋਹਰ ਲਾਲ ਭਾਟਆ, ਰੋਸ਼ਨ ਲਾਲ ਭਾਟੀਆ ਅਤੇ ਪਾਰਟੀ ਵਿੱਚ ਸ਼ਾਮਲ ਹੋਣ ਆਇਆ ਨੂੰ ਆਸ਼ਵਾਸਨ ਦਿੱਤਾ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਹਰ ਪਾਰਟੀ ਹਰ ਵਰਗ ਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਵਾ ਸਕਦੀ ਹੈ ਕਿਉਂਕਿ ਇਹ ਲੋਕਾਂ ਦੀ ਬਣਾਈ ਹੋਈ ਲੋਕਾਂ ਦੀ ਸਰਕਾਰ ਹੈ ਜੋ ਜਨ-ਜਨ ਦੇ ਨਾਲ ਖੜੀ ਹੈ। ਇਸ ਮੌਕੇ ਚੌਧਰੀ ਮਨੋਹਰ ਲਾਲ ਭਾਟੀਆ, ਚੋਧਰੀ ਰੋਸ਼ਨ ਭਾਟੀਆ, ਸੁਮਿਤ ਭਾਟੀਆ, ਰੋਸ਼ਨ ਲਾਲ,ਬਲਵੀਰ ਭਾਟੀਆ, ਤੀਰਥ ਭਾਟੀਆ, ਸੋਮਾ, ਮੇਲਾ ਰਾਮ, ਸੰਨੀ ਭਾਟੀਆ, ਮਨੀ ਭਾਟੀਆ, ਟਿਪੂ ਭਾਟੀਆ, ਬਲਵੀਰ ਭਾਟੀਆ, ਲਾਲ ਭਾਟੀਆ, ਨੰਦੂ ਭਾਟੀਆ, ਸ਼ਾਮ ਭਾਟੀਆ, ਤਿਲਕ ਸੋਨੀ, ਪਰਮਾ ਨੰਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਰਾਜਿੰਦਰ ਸਿੰਘ ਸ਼ਿੰਦੀ ਡਫਤਰ ਸੱਕਤਰ ਡੀ.ਸੀ.ਸੀ,ਬਲਦੇਵ ਰਾਜ ਬਲਾਕ ਸੰਮਤੀ ਮੈਂਬਰ, ਨਵੀਨ ਆਦੋਆਣਾਂ ਸਟੇਟ ਕੋਆਰਡੀਨੇਟਰ ਓ.ਬੀ.ਸੀ.ਸੈੱਲ, ਕੇਵਲ ਕ੍ਰਿਸ਼ਨ ਮੀਤ ਪ੍ਰਧਾਨ ਬਲਾਕ ਸੰਮਤੀ ਬਲਾਚੌਰ, ਮਲਕੀਤ ਸਿੰਘ ਧੌਲ ਸਰਪੰਚ, ਰਘੂਵੀਰ ਚੌਧਰੀ ਉਧਨਵਾਲ ਆਦਿ ਹਾਜਰ ਸਨ।