← ਪਿਛੇ ਪਰਤੋ
ਦਲਬੀਰ ਗੋਲਡੀ ਨੂੰ ਮਨਾਉਣ ਪੁੱਜੇ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਚੰਡੀਗੜ੍ਹ, 17 ਅਪ੍ਰੈਲ 2024- ਸੀਨੀਅਰ ਕਾਂਗਰਸੀ ਲੀਡਰ ਦਲਬੀਰ ਗੋਲਡੀ ਦੀ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਕੱਟੇ ਜਾਣ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਬੀਤੇ ਦਿਨ ਨਰਾਜ਼ਗੀ ਜਾਹਿਰ ਕੀਤੀ ਸੀ। ਗੋਲਡੀ ਨੂੰ ਮਨਾਉਣ ਲਈ ਅੱਜ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਉਨ੍ਹਾਂ ਦੇ ਪਹੁੰਚੇ। ਦੱਸ ਦਈਏ ਕਿ, ਦਲਬੀਰ ਗੋਲਡੀ ਟਿਕਟ ਦੇ ਚਾਹਵਾਨ ਸਨ, ਪਰ ਉਨ੍ਹਾਂ ਨੂੰ ਟਿਕਟ ਕਾਂਗਰਸ ਦੇ ਵਲੋਂ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਗੋਲਡੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਹੀ ਪਾਰਟੀ ਤੇ ਭੜਾਸ ਕੱਢੀ ਸੀ।
Total Responses : 952