ਸ਼ੋਕ-ਸੁਨੇਹਾ: Photo ਜਰਨਲਿਸਟ ਟੀਐੱਸ ਬੇਦੀ ਨੂੰ ਸਦਮਾ, ਜਵਾਈ ਰਾਹੁਲ ਰਾਣਾ ਦਾ ਦੇਹਾਂਤ, ਅੰਤਮ ਸਸਕਾਰ ਅੱਜ 19 ਅਪ੍ਰੈਲ ਨੂੰ 4.30 ਵਜੇ
ਚੰਡੀਗੜ੍ਹ, 18 ਅਪ੍ਰੈਲ 2024- ਫੋਟੋ ਜਰਨਲਿਸਟ ਟੀਐਸ ਬੇਦੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਜਵਾਈ ਰਾਹੁਲ ਰਾਣਾ ਦਾ ਅੱਜ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ ਕਿਸ਼ੋਰ ਪੁੱਤਰ ਛੱਡ ਗਏ ਹਨ। ਰਾਹੁਲ ਰਾਣਾ ਦਾ ਅੰਤਿਮ ਸਸਕਾਰ ਅੱਜ 19 ਅਪ੍ਰੈਲ ਨੂੰ ਹੀ 4.30 ਵਜੇ ਮੋਹਾਲੀ ਦੇ ਬੱਲੋਂਗੀਂ ਸ਼ਮਸ਼ਾਨਘਾਟ ਵਿੱਚ ਹੋਵੇਗਾ ।
ਬਾਬੂਸ਼ਾਹੀ ਨੈਟਵਰਕ ਦੇ ਸੰਪਾਦਕ ਬਲਜੀਤ ਬੱਲੀ ਵੱਲੋਂ ਰਾਹੁਲ ਰਾਣਾ ਦੀ ਅਚਾਨਕ ਮੌਤ ਤੇ ਗਹਿਰਾ ਦੁਖ ਪ੍ਰਗਟ ਕੀਤਾ ਹੈ ਅਤੇ ਬੇਦੀ ਅਤੇ ਰਣ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ .