ਬਿੱਟੂ ਨੇ ਜਗਰਾਓਂ ਪਹੁੰਚਣ ਤੇ ਗਾਏ ਬੀਜੇਪੀ ਦੇ ਸੋਹਲੇ
ਅਚਾਨਕ ਜਗਰਾਉਂ ਦੇ ਮੰਦਰਾਂ ਵਿੱਚ ਜਾਗੀ ਸ਼ਰਧਾ
ਦੀਪਕ ਜੈਨ
ਜਗਰਾਓ, 18 ਅਪ੍ਰੈਲ 2024 :
ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਲੁਧਿਆਣਾ ਲੋਕ ਸਭਾ ਹਲਕੇ ਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਜਿਨਾਂ ਨੂੰ ਪਿਛਲੇ 10 ਸਾਲਾਂ ਵਿੱਚ ਜਗਰਾਉਂ ਦੇ ਮੰਦਰਾਂ ਦਾ ਕਦੀ ਖਿਆਲ ਨਹੀਂ ਆਇਆ ਪਰ ਭਾਜਪਾ ਜੁਆਇਨ ਕਰਦਿਆਂ ਹੀ ਮੰਦਰਾਂ ਪ੍ਰਤੀ ਬਿੱਟੂ ਦੀ ਸ਼ਰਧਾ ਦੇ ਫੁੱਲ ਪਹਿਲੇ ਗੇੜੇ ਤੇ ਹੀ ਖਿੜ ਗਏ ਬੁੱਧਵਾਰ ਦੇਰ ਰਾਤ ਜਗਰਾਓ ਦੇ ਦੋ ਮੰਦਰਾਂ ਵਿੱਚ ਮੱਥਾ ਟੇਕਿਆ ਅਤੇ ਸਥਾਨਕ ਗਰਵਾਲ ਕਲੋਨੀ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਮੋਦੀ ਭਾਜਪਾ ਮੋਦੀ ਦੇ ਵਿਸਥਾਰ ਪੂਰਵਕ ਗੁਣ ਗਾਣ ਕੀਤੇ ਉਹਨਾਂ ਕਿਹਾ ਵਿਕਾਸ ਲਈ ਫੰਡਾਂ ਦੀ ਜਰੂਰਤ ਹੁੰਦੀ ਹੈ ਤੇ ਜੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਉਣਾ ਹੈ ਤਾਂ ਪੰਜਾਬ ਵਿੱਚ ਵੀ ਡਬਲ ਇੰਜਨ ਵਾਲੀ ਸਰਕਾਰ ਦੀ ਜਰੂਰਤ ਹੈ। ਉਨ੍ਹਾਂ ਕਿਹਾ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਸਮਾਗਮ 'ਚ ਕਾਂਗਰਸ ਨੇ ਨਾ ਜਾਣ ਦਾ ਜਦੋਂ ਫੈਸਲਾ ਕੀਤਾ ਸੀ ਤਾਂ ਉਦੋਂ ਤੋਂ ਹੀ ਉਨ੍ਹਾਂ ਦਾ ਮਨ ਕਾਂਗਰਸ ਛੱਡਣ ਦਾ ਬਣ ਗਿਆ ਸੀ ਬਿੱਟੂ ਨੇ ਕਿਹਾ ਕਿ ਨਾ ਲਈ ਕਾਂਗਰਸ ਨੇ ਬਹੁਤ ਕੁਝ ਕੀਤਾ ਹੈ ਪਰ ਪੰਜਾਬ ਲਈ ਨਹੀਂ ਹੁਣ ਉਹ ਆਪਣਾ ਤਾਂ ਬਹੁਤ ਕੁਝ ਬਣਾ ਚੁੱਕੇ ਹਨ ਇਸ ਵਾਰ ਪੰਜਾਬ ਬਾਰੇ ਸੋਚ ਰਹੇ ਹਨ।
ਉਨ੍ਹਾ ਕਿਹਾ ਭਾਜਪਾ ਵੱਲੋਂ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਦੇ ਜਨਮ ਇਨ ਮੌਕੇ ਜਾਰੀ ਕੀਤੇ ਚੋਣ ਮਨੋਰਥ ਪੱਤਰ ਨੂੰ ਜਾਰੀ ਕੀਤਾ। ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀ ਲਿੰਦਿਆਂ ਉਹਨਾਂ ਕਿਹਾ ਕੀ ਇਹਨਾਂ ਦੇ ਲੀਡਰ ਜਾਂ ਤਾਂ ਜੇਲਾਂ ਵਿੱਚ ਹਨ ਕੁਝ ਭਗੋੜੇ ਹੋ ਕੇ ਵਿਦੇਸ਼ ਚਲੇ ਗਏ ਪੰਜਾਬ ਦਾ ਮੁੱਖ ਮੰਤਰੀ ਗਮ ਵਿੱਚ ਰੋ ਰਿਹਾ ਹੈ ਕੁਝ ਲੀਡਰ ਰੇਤਾ ਖਾ ਰਹੇ ਹਨ ਤੇ ਲੋਕਾਂ ਦੀਆਂ ਕੋਠੀਆਂ ਤੇ ਕਬਜ਼ੇ ਕਰ ਰਹੇ ਹਨ। ਪੰਜਾਬ ਦੇ ਪਿੰਡਾਂ ਵਿੱਚ ਹੋ ਰਹੇ ਬੀਜੇਪੀ ਦੇ ਵਿਰੋਧ, ਜਗਰਾਉਂ ਵਿੱਚ ਭਾਜਪਾ ਦੀ ਆਪਸੀ ਫੁੱਟ ਬਾਰੇ ਬਿੱਟੂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਜਗਰਾਓ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕਰਨਲ ਧਾਲੀਵਾਲ, ਸਫਾਈ ਕਮਿਸ਼ਨ ਦੇ ਚੇਅਰਮੈਨ ਵਾਲਮੀਕੀ ਗੇਜਾ ਰਾਮ, ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਸਮੇਤ ਮੰਡਲ ਪ੍ਰਧਾਨ ਟੋਨੀ ਵਰਮਾ ਨੇ ਕਿਹਾ ਸਾਡੇ ਕੋਲ ਸੁਨਹਿਰੀ ਮੌਕਾ ਹੈ ਕਿ ਅਸੀਂ ਇਸ ਵਾਰ ਇਕ ਇਕ ਫੋਟ ਭਾਜਪਾ ਨੂੰ ਪਾ ਕੇ ਮੋਦੀ ਦੇ ਉਮੀਦਵਾਰਾਂ ਨੂੰ ਜਿਤਾਈਏ। ਇਸ ਮੌਕੇ ਹਨੀ ਗੋਇਲ ਤੇ ਕ੍ਰਿਸ਼ਨ ਕੁਮਾਰ, ਰਾਜਾ ਵਰਮਾ, ਰੋਹਿਤ ਕੁਮਾਰ, ਜ਼ਿਲ੍ਹਾ ਕੈਸ਼ੀਅਰ ਰਾਜ ਵਰਮਾ, ਜਿੰਦਰ ਪਾਲ ਧੀਮਾਨ, ਨੀਲਮ ਵਰਮਾ, ਜਵਾਹਰ ਲਾਲ ਵਰਮਾ, ਜਸਪਾਲ ਸ਼ਰਮਾ ਸੁਧਾਰ, ਧਰਮਿੰਦਰ ਸਿੰਘ ਸੁਧਾਰ, ਬਾਲ ਕ੍ਰਿਸ਼ਨ ਮੁੱਲਾਪੁਰ, ਸ਼ੈਟੀ ਚਪੜਾ, ਸੰਧੂ ਚੋਪੜਾ, ਸੁਰੇਸ਼ ਗਰਗ, ਲਵਨੀਸ਼ ਵਰਮਾ, ਰਮਨ ਅਰੋੜਾ ਸਮੇਤ ਭਾਜਪਾ ਵਰਕਰ ਹਾਜ਼ਰ ਸਨ।