ਭਾਰਤ ਭਰ ਦੀਆਂ ਸਿਆਸੀ ਪਾਰਟੀਆਂ ਸਿੱਖਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇਣ ਅਤੇ ਕੋਵਿਡ ਦੌਰਾਨ ਉਨ੍ਹਾਂ ਦੀ ਸੇਵਾ ਨੂੰ ਸਵੀਕਾਰ ਕਰਨ ਵਿੱਚ ਅਸਫਲ: ਜੀ ਐਮ ਐਫ
ਚੰਡੀਗੜ੍ਹ, 18 ਅਪ੍ਰੈਲ 2024- ਕੋਵਿਡ ਦੀ ਪਹਿਲੀ ਤੇ ਦੂਜੀ ਲਹਿਰ ਵਿਸ਼ਵ ਵਿੱਚ ਸਭ ਤੋਂ ਘਾਤਕ ਤੇ ਔਖੇ ਮਨੁੱਖਤਾਵਾਦੀ ਸੰਕਟ ਵਿੱਚੋਂ ਇੱਕ ਸੀ। ਇਸ ਸਮੇਂ ਦੌਰਾਨ ਸਿੱਖ ਭਾਈਚਾਰੇ ਨੇ ਨਾ ਸਿਰਫ਼ ਭਾਰਤ ਵਿੱਚ, ਸਗੋਂ ਦੁਨੀਆ ਭਰ ਵਿੱਚ ਕੋਵਿਡ ਤੋਂ ਪ੍ਰਭਾਵਿਤ ਲੋਕਾਂ ਦੀ ਧਰਮ, ਜਾਤ ਤੇ ਨਸਲ ਤੋਂ ਉੱਪਰ ਉੱਠ ਕੇ ਮਦਦ ਤੇ ਅਗਵਾਈ ਕੀਤੀ ਸੀ। ਗਲੋਬਲ ਮਿਡਾਸ ਫਾਊਂਡੇਸ਼ਨ (ਜੀ.ਐੱਮ.ਐੱਫ.) ਦੇ ਸੰਸਥਾਪਕ ਸਰਦਾਰ ਇੰਦਰ ਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ ਖਾਸ ਤੌਰ 'ਤੇ ਜਦੋਂ ਭਾਰਤ ਭਰ ਵਿਚ ਰਾਜਨੀਤਿਕ ਪਾਰਟੀਆਂ, ਪ੍ਰਸ਼ਾਸਨ ਤੇ ਰਾਜਨੀਤਿਕ ਨੇਤਾ ਕੋਵਿਡ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਸਨ, ਉਦੋਂ ਸਿੱਖ ਅਤੇ ਪੰਜਾਬੀ ਭਾਈਚਾਰਾ ਹੀ ਬਚਾਅ ਲਈ ਅੱਗੇ ਆਇਆ ਸੀ। ਉਸ ਸਮੇਂ ਸੈਨੀਟਾਈਜ਼ਰ, ਪੀਪੀਈ ਕਿੱਟਾਂ, ਆਕਸੀਜਨ ਸਿਲੰਡਰ, ਐਂਬੂਲੈਂਸਾਂ ਦੇ ਨਾਲ ਹੋਰ ਜ਼ਰੂਰੀ ਡਾਕਟਰੀ ਸਪਲਾਈ, ਲੰਗਰ ਸੇਵਾ ਦੁਆਰਾ ਭੋਜਨ ਦੀ ਸਪਲਾਈ ਦਾ ਪ੍ਰਬੰਧ ਕਰਨਾ ਅਤੇ ਬੇਘਰੇ ਲੋਕਾਂ ਨੂੰ ਗੁਰਦੁਆਰਿਆਂ ਵਿੱਚ ਪਨਾਹ ਦੇਣਾ ਆਦਿ ਸਰਬੱਤ ਦਾ ਭਲਾ ਦੀ ਵਿਚਾਰਧਾਰਾ ਦੇ ਆਧਾਰ 'ਤੇ ਕੀਤੇ ਗਏ ਸਨ। ਇਸ ਤੋਂ ਇਲਾਵਾ ਭਾਰਤ ਭਰ ਵਿੱਚ ਕੋਵਿਡ ਪ੍ਰਭਾਵਿਤ ਮਰੀਜ਼ਾਂ ਲਈ ਬਿਸਤਰੇ ਦੇ ਪ੍ਰਬੰਧ ਵਿੱਚ ਸਹਾਇਤਾ ਕਰਨ ਲਈ ਇਹ ਸਹੂਲਤਾਂ ਜੰਮੂ ਤੋਂ ਕੰਨਿਆਕੁਮਾਰੀ ਤੱਕ ਸਥਾਨਕ ਸਿੱਖ ਅਤੇ ਪੰਜਾਬੀ ਭਾਈਚਾਰੇ ਦੁਆਰਾ ਸੇਵਾ ਦੇ ਹਿੱਸੇ ਵਜੋਂ ਪ੍ਰਦਾਨ ਕੀਤੀਆਂ ਗਈਆਂ ਸਨ। ਜ਼ਿਆਦਾਤਰ ਮਾਮਲਿਆਂ ਵਿੱਚ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਉਸ ਸਮੇਂ ਸਿੱਖ ਅਤੇ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਸਨ। ਇਸ ਲਈ ਕੋਵਿਡ ਤੋਂ ਬਾਅਦ ਜਤਿੰਦਰ ਸਿੰਘ ਸ਼ੰਟੀ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਇੰਦਰ ਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਭਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ, ਖਾਸ ਕਰਕੇ ਦਿੱਲੀ ਵਿਚ, ਜਿੱਥੇ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਸਿੱਖ ਉਮੀਦਵਾਰ ਨੂੰ ਟਿਕਟ ਨਾ ਦੇ ਕੇ ਨਜ਼ਰਅੰਦਾਜ਼ ਕੀਤਾ ਗਿਆ ਹੈ, ਜੋ ਸੱਚਮੁੱਚ ਹੀ ਚਿੰਤਾ ਤੇ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਜਦੋਂ ਆਪਣੇ ਦੇਸ਼ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਲਾ ਕੋਈ ਨਹੀਂ ਸੀ, ਉਦੋਂ ਸਿੱਖ ਤੇ ਪੰਜਾਬੀ ਭਾਈਚਾਰੇ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਨਿਰਸਵਾਰਥ ਸੇਵਾ ਕੀਤੀ। ਅਜੇ ਵੀ ਕੋਈ ਸਿਆਸੀ ਪਾਰਟੀ ਇਸ ਤੱਥ ਨੂੰ ਸਵੀਕਾਰ ਨਹੀਂ ਕਰ ਸਕੀ ਅਤੇ ਲੋਕ ਸਭਾ ਚੋਣਾਂ ਲਈ ਭਾਈਚਾਰੇ ਨੂੰ ਨੁਮਾਇੰਦਗੀ ਨਹੀਂ ਦੇ ਸਕੀ। ਇਸ ਲਈ ਇੱਕ ਲੋਕਤੰਤਰ ਵਿੱਚ, ਜਿੱਥੇ ਕੋਈ ਸਿੱਖ ਜਾਂ ਪੰਜਾਬੀ ਵੋਟਰ ਨਹੀਂ ਹਨ, ਫਿਰ ਵੀ ਲੀਡਰਸ਼ਿਪ ਅਤੇ ਨਿਰਸਵਾਰਥ ਸੇਵਾ ਜਿਵੇਂ ਕਿ ਕੋਵਿਡ ਦੇ ਸਮੇਂ ਵਿੱਚ ਇੱਕ ਵਾਰ ਫਿਰ ਵਿਸ਼ਵ ਭਰ ਵਿੱਚ ਦਿਖਾਈ ਦਿੱਤੀ, ਜਨਤਾ ਨੇ ਪੰਜਾਬ ਤੋਂ ਬਾਹਰ ਸਿੱਖ ਅਤੇ ਪੰਜਾਬੀ ਭਾਈਚਾਰੇ ਵਿੱਚੋਂ ਚੋਣਾਂ ਲੜਨ ਵਾਲਿਆਂ ਦਾ ਨਿਸ਼ਚਤ ਤੌਰ 'ਤੇ ਸਵਾਗਤ ਕਰਦਿਆਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਅਤੇ ਵੋਟਾਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਪ੍ਰਮੁੱਖ ਕੌਮੀ ਸਿਆਸੀ ਪਾਰਟੀਆਂ ਨੂੰ ਚਾਹੀਦਾ ਸੀ ਕਿ ਉਹ ਹਰ ਸੂਬੇ ਵਿੱਚੋਂ ਘੱਟੋ-ਘੱਟ ਇੱਕ ਸਿੱਖ ਉਮੀਦਵਾਰ ਨੂੰ ਉਸ ਕੌਮ ਦੇ ਧੰਨਵਾਦੀ ਅਤੇ ਪ੍ਰਸ਼ੰਸਾ ਵਜੋਂ ਲੋਕ ਸਭਾ ਵਿੱਚ ਉਚਿਤ ਪ੍ਰਤੀਨਿਧਤਾ ਲਈ ਨਾਮਜ਼ਦ ਕਰਦੇ, ਜੋ ਹਮੇਸ਼ਾ ਹੀ “ਸਰਬੱਤ ਦਾ ਭਲਾ” ਅਤੇ “ਚੜਦੀ ਕਲਾ” ਦੀ ਵਿਚਾਰਧਾਰਾ ‘ਤੇ ਖੜ੍ਹੀ ਹੈ।