ਕਾਂਗਰਸ ਨੂੰ ਦੋਹਰਾ ਝਟਕਾ : ਸਾਬਕਾ MP ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਤਜਿੰਦਰ ਬਿੱਟੂ ਭਾਜਪਾ ਵਿੱਚ ਸ਼ਾਮਿਲ
ਚੰਡੀਗੜ੍ਹ , 20 ਅਪ੍ਰੈਲ 2024 : ਲੋਕ ਸਭਾ ਚੋਣਾਂ 2024 ਸਿਰ ਉੱਤੇ ਹਨ ਅਤੇ ਇਸ ਦੌਰਾਨ ਕਾਂਗਰਸ ਨੂੰ ਝਟਕੇ ਉੱਤੇ ਝਟਕਾ ਲੱਗ ਰਿਹਾ ਹੈ। ਅੱਜ ਕਾਂਗਰਸ ਦੇ ਵੱਡੇ ਅਤੇ ਮਰਹੂਮ ਲੀਡਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸੇ ਤਰਹਾਂ ਕਾਂਗਰਸ ਦੇ ਇੱਕ ਹੋਰ ਵੱਡੇ ਲੀਡਰ ਤਜਿੰਦਰ ਸਿੰਘ ਬਿੱਟੂ ਨੇ ਵੀ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਜਾਣਾ ਤੈਅ ਕਰ ਲਿਆ ਹੈ ਅਤੇ ਉਹ ਭਾਜਪਾ ਵਿੱਚ ਸ਼ਾਮਿਲ ਵੀ ਹੋ ਗਏ ਹਨ।