ਭਾਜਪਾ ਵਰਕਰਾਂ ਦੀ ਬੈਠਕ ਵਿੱਚ ਦਿਨੇਸ਼ ਬੱਬੂ ਨੇ ਕੀਤੀ ਸ਼ਿਰਕਤ
ਕਿਹਾ, ਜਿੱਤਣ ਉਪਰੰਤ ਲੋਕ ਸਭਾ ਹਲਕੇ ਦੀ ਨੁਹਾਰ ਬਦਲਣ ਚ ਨਹੀਂ ਛੱਡਾਂਗਾ ਕੋਈ ਕਸਰ
ਰੋਹਿਤ ਗੁਪਤਾ
ਗੁਰਦਾਸਪੁਰ , 20 ਅਪ੍ਰੈਲ 2024 : ਦੀਨਾਨਗਰ ਵਿੱਚ ਮੰਡਲ ਪ੍ਰਧਾਨ ਸੰਜੀਵ ਸ਼ਰਮਾ ਦੀ ਅਗੁਵਾਹੀ ਹੇਠ ਭਾਜਪਾ ਮੰਡਲ ਸ਼ਹਿਰੀ ਦੀਨਾਨਗਰ ਦੀ ਇੱਕ ਪਲੇਠੀ ਬੈਠਕ ਹੋਈ ਜਿਸ ਵਿੱਚ ਲੋਕਸਭਾ ਚੋਣਾਂ ਦੇ ਤਹਿਤ *ਮਵਿਧਾਨਸਭਾ ਦੀਨਾਨਗਰ ਦੇ ਆਪਣੇ ਦੋਰੇ ਤੇ ਨਿਕਲੇ ਲੋਕਸਭਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਉਚੇਚ ਤੌਰ ਤੇ ਸ਼ਿਰਕਤ ਕੀਤੀ।
ਇਸ ਬੈਠਕ ਨੂੰ ਸੰਬੋਧਨ ਕਰਦਿਆਂ ਲੋਕਸਭਾ ਉਮੀਦਵਾਰ ਦਿਨੇਸ਼ ਬੱਬੂ ਨੇ ਜਿੱਥੇ ਆਏ ਹੋਏ ਸਾਰੇ ਸੱਜਣਾਂ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਉਹਨਾਂ ਨੂੰ ਸੁਣਨ ਆਉਣ ਦੇ ਲਈ ਧੰਨਵਾਦ ਕੀਤਾ ਉੱਥੇ ਹੀ ਇਹ ਆਸ਼ਵਾਸਣ ਵੀ ਦਿੱਤਾ ਕਿ ਜ਼ੇਕਰ ਉਹ ਇਸ ਵਾਰ ਚੋਣ ਜਿੱਤ ਕੇ ਲੋਕਸਭਾ ਵਿੱਚ ਪਹੁੰਚਦੇ ਹਨ ਤਾਂ ਉਹ ਆਪਣੀ ਤਰਫ਼ੋਂ ਲੋਕਸਭਾ ਹਲਕਾ ਗੁਰਦਸਪੂਰ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡਣਗੇ ।
ਇਸ ਮੌਕੇ ਤੇ ਉਹਨਾਂ ਦੇ ਨਾਲ ਮੰਚ ਉਤੇ ਮੰਚਾਸੀਨ ਜ਼ਿਲ੍ਹਾ ਪ੍ਰਧਾਨ *
ਸ਼ਿਵਬੀਰ ਸਿੰਘ ਰਾਜਨ, ਪ੍ਰਦੇਸ਼ ਸਕੱਤਰ ਅਤੇ ਹਲਕਾ ਇੰਚਾਰਜ *
ਪ੍ਰਿੰ. ਰੇਣੁ ਕਸ਼ਯਪ, ਵਿਧਾਨਸਭਾ ਪ੍ਰਭਾਰੀ ਸੁਰੇਸ਼ ਭਾਟੀਆ, ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਕੁੰਡਲ, ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਦੀਨਾਨਗਰ ਦੇ ਵ੍ਰਿਸ਼ਠ ਭਾਜਪਾ ਕਾਰਜਕਰਤਾ ਛੱਜੂ ਰਾਮ ਮਹਾਜਨ, ਜੋਗਿੰਦਰ ਪਾਲ ਮਹਾਜਨ, ਹੇਮਰਾਜ ਸਰਾਫ ਦੇ ਨਾਲ ਮੰਡਲ ਦੀਨਾਨਗਰ ਸ਼ਹਿਰੀ ਦੀ ਸਾਰੀ ਟੀਮ ਅਤੇ ਮਾਤਰੀ ਸ਼ਕਤੀ ਵੀ ਮੌਜੂਦ ਰਹੀ।