ਗੁਰੂ ਰਾਮਦਾਸ ਵੈਲਫ਼ੇਅਰ ਕਲੱਬ ਨੇ ਲਗਾਇਆ ਪੂਰੀਆਂ-ਛੋਲਿਆਂ ਦਾ ਲੰਗਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 20 ਅਪ੍ਰੈਲ 2024 - ਗੁਰੂ ਰਾਮਦਾਸ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਿੰਦਰ ਸਿੰਘ ਗੋਰਾ ਦੀ ਅਗਵਾਈ ਹੇਠ ਨੱਥਾ ਸਿੰਘ ਐਂਡ ਸੰਨਜ਼ ਵਿਖੇ ਸਰਬੱਤ ਦੇ ਭਲੇ ਲਈ ਪੂਰੀਆਂ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਿੰਦਰ ਸਿੰਘ ਗੋਰਾ ਨੇ ਕਲੱਬ ਵੱਲੋਂ ਮਰੀਜ਼ਾਂ ਦੀ ਸੇਵਾ ਵਾਸਤੇ ਉਨ੍ਹਾਂ ਦੇ ਕਲੱਬ ਵੱਲੋਂ ਨਿਰੰਤਰ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਬਿੱਲੂ, ਕੈਸ਼ੀਅਰ ਗੁਰਪ੍ਰੀਤ ਸਿੰਘ ਜੌਹਰ, ਇੰਜਨੀਅਰ ਗੁਰਪ੍ਰੀਤ ਸਿੰਘ ਗਰੋਵਰ, ਮਹੰਤ ਰਾਜਵੀਰ ਸਿੰਘ, ਵਿਸ਼ਾਲ ਕੁਮਾਰ, ਸੁਰਿੰਦਰ ਕੁਮਾਰ, ਸੰਜੀਵ ਜੈਨ, ਬੱਬੂ ਜੈਨ, ਇੰਦਰਜੀਤ ਸਿੰਘ ਪਾਲੀ, ਬਲਦੇਵ ਸਿੰਘ ਬਰਾੜ ਨੇ ਹੱਥੀਂ ਸੇਵਾ ਕਰਦਿਆਂ ਰਾਹੀਗਰਾਂ ਨੂੰ ਲੰਗਰ ਛਕਾਇਆ।