ਸ਼੍ਰੀ ਹਨੂੰਮਾਨ ਜਨਮ ਉਤਸਵ ਸ਼ੋਭਾ ਯਾਤਰਾ ਦਾ ਸ਼ਿਵ ਸੈਨਾ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕਰੇਗੀ
- ਸਾਨੂੰ ਇੱਕਜੁੱਟ ਹੋ ਕੇ ਸਨਾਤਨ ਦਾ ਝੰਡਾ ਲਹਿਰਾਉਣਾ ਪਵੇਗਾ :- ਹਰਵਿੰਦਰ ਸੋਨੀ
ਰੋਹਿਤ ਗੁਪਤਾ
ਗੁਰਦਾਸਪੁਰ 20 ਅਪ੍ਰੈਲ 2024: ਭਗਵਾਨ ਸ਼੍ਰੀ ਹਨੂੰਮਾਨ ਦੇ ਜਨਮ ਉਤਸਵ ਮੌਕੇ ਸ਼੍ਰੀ ਹਨੂੰਮਾਨ ਮੰਦਿਰ ਗੁਰਦਾਸਪੁਰ ਵੱਲੋਂ 22 ਅਪ੍ਰੈਲ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਹਨੁਮਾਨ ਮੰਦਿਰ ਦੇ ਪੁਜਾਰੀ ਪੰਡਿਤ ਖਗੇਸ਼ ਸ਼ਰਮਾ ਅਤੇ ਉਨਾਂ ਦੇ ਸਾਥੀ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਨੂੰ ਵਿਸ਼ੇਸ਼ ਤੌਰ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇਣ ਲਈ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ
ਇਸ ਮੌਕੇ 'ਤੇ ਮੌਜੂਦ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ ਪ੍ਰਧਾਨ ਅਤੇ 6 ਜ਼ਿਲਿਆਂ ਦੇ ਇੰਚਾਰਜ ਹਰਵਿੰਦਰ ਸੋਨੀ ਨੇ ਕਿਹਾ ਕਿ ਇਸ ਯਾਤਰਾ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ ਕਿਉਂਕਿ ਧਰਮ ਗ੍ਰੰਥਾਂ ਅਨੁਸਾਰ ਸ਼੍ਰੀ ਹਨੂੰਮਾਨ ਇਸ ਸੰਸਾਰ 'ਚ ਜੀਵਤ ਤੌਰ 'ਤੇ ਮੌਜੂਦ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮੰਦਿਰ ਦੇ ਪੁਜਾਰੀ ਪੰਡਿਤ ਖਗੇਸ਼ ਸ਼ਰਮਾ ਦੀ ਅਗਵਾਈ 'ਚ ਸਮੂਹ ਹਨੂੰਮਾਨ ਸ਼ਰਧਾਲੂ ਇਸ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਇਸ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਪੰਡਿਤ ਖਗੇਸ਼ ਸ਼ਰਮਾ ਦੀ ਟੀਮ ਸਮੂਹ ਮੰਦਰ ਕਮੇਟੀਆਂ ਅਤੇ ਪਤਵੰਤੇ ਸੱਜਣਾਂ ਦੇ ਨਾਲ-ਨਾਲ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਕਰਕੇ ਸੱਦਾ ਦੇ ਰਹੀ ਹੈ।
ਸੋਨੀ ਨੇ ਦੱਸਿਆ ਕਿ ਪੰਡਿਤ ਖਗੇਸ਼ ਸ਼ਰਮਾ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ 22 ਜਨਵਰੀ ਨੂੰ ਅਯੁੱਧਿਆ 'ਚ ਭਗਵਾਨ ਰਾਮ ਲਲਾ ਦੀ ਮੂਰਤੀ ਸਥਾਪਨਾ ਦੇ ਮੌਕੇ ਗੁਰਦਾਸਪੁਰ 'ਚ ਧਾਰਮਿਕ ਮਾਹੌਲ ਬਣਿਆ ਸੀ ਅਤੇ ਜਿਸ ਤਰ੍ਹਾਂ ਸ਼ਿਵ ਭਗਤਾਂ ਦਾ ਭਾਰੀ ਇਕੱਠ ਮਹਾਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਵਿੱਚ ਹੋਇਆ ਸੀ ਉਸ ਨਾਲ ਸ਼ਰਧਾ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ, ਇਸੇ ਤਰ੍ਹਾਂ 22 ਅਪ੍ਰੈਲ ਨੂੰ ਸਜਾਈ ਜਾਣ ਵਾਲੀ ਭਗਵਾਨ ਹਨੂੰਮਾਨ ਦੀ ਇਸ ਸ਼ੋਭਾ ਯਾਤਰਾ ਦੀ ਸ਼ਾਨ ਵੀ ਆਪਣੇ ਸਿਖਰ 'ਤੇ ਹੋਵੇਗੀ, ਜਿਸ 'ਚ ਸੈਂਕੜੇ ਸ਼੍ਰੀ ਹਨੂੰਮਾਨ ਦੇ ਭਗਤ ਹਨੂੰਮਾਨ ਚਾਲੀਸਾ ਦਾ ਪਾਠ ਕਰਣ ਲਈ ਇਕੱਠੇ ਹੋਣਗੇ। ਸ਼੍ਰੀ ਹਨੁਮਾਨ ਮੰਦਰ ਵੱਲੋਂ ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਤਿੰਨ ਜੋਤੀਆਂ (ਬਾਲਾ ਜੀ, ਦੁਰਗਿਆਨਾ ਤੀਰਥ ਅਤੇ ਪ੍ਰਾਚੀਨ ਹਨ ਮਨ ਮੰਦਰ ਗੁਰਦਾਸਪੁਰ ਦੀ ਜੋਤੀ) ਦੇ ਦਰਸ਼ਨ ਹੋਣਗੇ ਅਤੇ ਇਸ ਦੇ ਨਾਲ ਹੀ ਕਲਸ਼ ਯਾਤਰਾ ਅਤੇ ਸ਼ਰਧਾਲੂਆਂ ਦਾ ਸਮੁੰਦਰ ਪੂਰੇ ਗੁਰਦਾਸਪੁਰ ਦੇ ਮਾਹੌਲ ਨੂੰ ਧਾਰਮਿਕ ਬਣਾ ਦੇਵੇਗਾ। ਉਹਨਾਂ ਦੱਸਿਆ ਕਿ ਸ਼ੋਭਾ ਯਾਤਰਾ ਦੁਪਹਿਰ 3 ਵਜੇ ਸ਼੍ਰੀ ਹਨੂੰਮਾਨ ਮੰਦਿਰ ਹਨੂੰਮਾਨ ਚੌਂਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਹਨੂੰਮਾਨ ਮੰਦਿਰ ਵਿਖੇ ਸਮਾਪਤ ਹੋਵੇਗੀ।
ਸੋਨੀ ਨੇ ਕਿਹਾ ਕਿ ਸ਼ਿਵ ਸੈਨਾ ਵਿਦਿਆਲਿਆ ਦੇ ਵਿਦਿਆਰਥੀਆਂ ਅਤੇ ਸ਼ਿਵ ਸੈਨਾ ਦੇ ਮੈਂਬਰਾਂ ਵੱਲੋਂ ਸ਼ੋਭਾ ਯਾਤਰਾ ਦਾ ਸ਼ਿਵ ਸੈਨਾ ਦਫ਼ਤਰ ਨੇੜੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ, ਉਨ੍ਹਾਂ ਨੇ ਸਮੁੱਚੇ ਗੁਰਦਾਸਪੁਰ ਦੇ ਸਨਾਤਨ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਇੱਕਜੁੱਟ ਹੋ ਕੇ ਅਜਿਹੇ ਸਮਾਗਮਾਂ ਨੂੰ ਸਫ਼ਲ ਬਣਾਉਣਾ ਹੋਵੇਗਾ ਤਾਂ ਜੋ ਸਨਾਤਨ ਦੀ ਵਿਚਾਰਧਾਰਾ ਲੋਕਾਂ ਤੱਕ ਪਹੁੰਚ ਸਕੇ।
ਇਸ ਮੌਕੇ ਨਿਤਿਨ ਮਹਾਜਨ, ਜਤਿਨ ਅਗਰਵਾਲ, ਰਾਹੁਲ ਕਹਿਰ, ਨਿਖਿਲ, ਦੇਵਾ, ਵਤੀਸ਼ ਆਦਿ ਵੀ ਹਾਜ਼ਰ ਸਨ।