← ਪਿਛੇ ਪਰਤੋ
ਸਰਕਾਰੀ ਹਾਈ ਸਕੂਲ ਭਾਗਥਲਾਂ ਕਲਾਂ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ
ਫ਼ਰੀਦਕੋਟ, 22 ਅਪ੍ਰੈਲ 2024- ਸਰਕਾਰੀ ਹਾਈ ਸਕੂਲ ਭਾਗਥਲਾਂ ਕਲਾਂ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ’ਚ ਡਾ.ਸਲੀਮ ਅਲੀ ਈਕੋ ਕਲੱਬ ਦੇ ਇੰਚਾਰਜ਼ ਆਸ਼ੀਮ ਕੁਮਾਰ ਸਾਇੰਸ ਮਾਸਟਰ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਧ ਰਹੀ ਵਰਤੋਂ ਕਾਰਨ ਧਰਤੀ ਤੇ ਹੋ ਰਹੇ ਨੁਕਸਾਨ ਅਤੇ ਭਵਿੱਖ ’ਚ ਨਿਕਲਣ ਵਾਲੇ ਇਸ ਮਾੜੇ ਸਿੱਟਿਆਂ ਬਾਰੇ ਜਾਣਕਾਰੀ ਦਿੱਤੀ। ਲਖਵਿੰਦਰਪਾਲ ਅੰਗਰੇਜ਼ੀ ਮਾਸਟਰ ਨੇ ਵਿਸ਼ਵ ਧਰਤੀ ਮਨਾਉਣ ਬਾਰੇ ਦੱਸਿਆ ਕਿ ਵੱਧ ਰਹੇ ਪ੍ਰਦੂਸ਼ਣ ਕਾਰਨ ਧਰਤੀ ਤੇ ਨਿਰੰਤਰ ਬੁਰੇ ਪ੍ਰਭਾਵ ਪੈ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਦੇ ਲੇਖ ਅਤੇ ਪੋਸਟਰ ਮੁਕਾਬਲੇ ਕਰਵਾਏ ਗਏ। ਸਕੂਲ ਇੰਚਾਰਜ਼ ਹਰਪ੍ਰੀਤ ਕੌਰ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਪਵਨ ਸਿਆਗ ਨੇ ਪਾਣੀ ਦਾ ਮਹੱਤਵ ਸਮਝਾਇਆ। ਇਸ ਮੌਕੇ ਪਰਮਜੀਤ ਕੌਰ ਸਿਹਤ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਰਿਫ਼ਰੈਸ਼ਮੈਂਟ ਦਿੱਤੀ।
Total Responses : 976