← ਪਿਛੇ ਪਰਤੋ
ਸਾਬਕਾ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀ ਦੀ ਗੱਡੀ ਹਾਦਸਾ ਗ੍ਰਸਤ
ਬਾਲ - ਬਾਲ ਬਚੇ
ਰਾਜਿੰਦਰ ਕੁਮਾਰ
ਨਵਾਂਸ਼ਹਿਰ 23 ਅਪ੍ਰੈਲ 2024- ਅੱਜ ਨਵਾਸਹਿਰ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਹੋਣਾ ਦਾ ਪਿੰਡ ਟੋਸਾ ਨਜਦੀਕ ਕਾਠਗੜ੍ਹ ਨੇੜੇ ਇਕ ਅੰਬੂਲੈਂਸ ਗੱਡੀ ਨਾਲ ਐਕਸੀਡੈਂਟ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਫੋਰਚੂਨਰ ਗੱਡੀ ਚ ਸਵਾਰ ਹੋ ਚੰਡੀਗੜ੍ਹ ਜਾ ਰਹੇ ਸਨ ਜਦੋ ਉਹ ਕਾਠਗੜ੍ਹ ਨਜਦੀਕ ਪਹੁੰਚਦੇ ਤਾਂ ਹਾਦਸਾ ਵਾਪਰ ਗਿਆ ਇੰਨੇ ਵਿਚ ਇਕ ਆਈ ਜੀ ਦੀ ਗੱਡੀ ਉਹਨਾਂ ਦੀ ਗੱਡੀ ਨਾਲ ਟਕਰਾ ਜਾਂਦੀ ਹੈ ਜੋ ਚੰਡੀਗੜ੍ਹ ਮੀਟਿੰਗ ਲਈ ਜਾ ਰਹੇ ਸਨ । ਦੱਸਿਆ ਜਾ ਰਿਹਾ ਮੌਕੇ ਤੇ ਗੱਡੀ ਚ ਜਾ ਰਹੇ ਨਵਾਸਹਿਰ ਦੇ ਐਚ ਪੀ ਹੈਡ ਕਵਾਟਰ ਰਹਿ ਚੁੱਕੇ ਮਨਵੀਰ ਸਿੰਘ ਹੋਣਾ ਵਲੋਂ ਉਹਨਾਂ ਨੂੰ ਗੱਡੀ ਵਿਚੋਂ ਜਖਮੀ ਹਾਲਤ ਵਿਚ ਮੋਹਾਲੀ ਦੇ ਮੈਕਸ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਹੋਏ ਹਾਦਸੇ ਵਿਚ ਉਹਨਾਂ ਦੀ ਲੱਤ ਵਿਚ ਪਹਿਲਾ ਪਾਈ ਹੋਈ ਰੋਡ਼ ਘੁੰਮ ਗਈ ਦੱਸੀ ਜਾ ਰਹੀ ਇਸ ਗੱਡੀ ਵਿਚ ਉਹਨਾਂ ਨਾਲ ਸਵਾਰ ਡਰਾਈਵਰ ਅਤੇ ਗੰਨਮੈਨ ਦੇ ਵੀ ਸੱਟਾ ਲੱਗੀਆਂ ਹਨ।
Total Responses : 24767