ਧੂੜ ਵਿਚ ਟੱਟੂ ਭਜਾਉਣ ਵਾਲੇ ਬੱਬੂ,ਚੀਮਾ,ਅਤੇ ਸੈਰੀ ਕਲਸੀ ਨੂੰ ਗੁਰਦਾਸਪੁਰ ਦੇ ਵੋਟਰ ਮੂੰਹ ਨਹੀਂ ਲਾਉਣਗੇ -- ਭੰਮਰਾ,ਮਹਾਜ਼ਨ, ਨੇਬ
ਡੇਰਾ ਬਾਬਾ ਨਾਨਕ, 23 ਅਪ੍ਰੈਲ 2024 - ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਵਿੰਦਰ ਸਿੰਘ ਭੰਮਰਾ, ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਰਿੰਕੀ ਨੇਬ ਮਿਲਕ ਪਲਾਂਟ ਗੁਰਦਾਸਪੁਰ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਰੰਧਾਵਾ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਹੈ ਕਿ ਭਾਜਪਾ ਦੇ ਹਲਕਾ ਸੁਜਾਨਪੁਰ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਦਿਨੇਸ਼ ਸਿੰਘ ਬੱਬੂ ਨੇ ਪੰਜਾਬ ਵਿਧਾਨ ਸਭਾ ਵਿਚ ਕਦੇ ਵੀ ਹਲਕਾ ਸੁਜਾਨਪੁਰ ਦੇ ਵਿਕਾਸ ਲਈ ਪੰਦਰਾਂ ਸਾਲਾਂ ਵਿੱਚ ਇਕ ਵਾਰ ਵੀ ਹਲਕੇ ਦੀ ਆਵਾਜ਼ ਨਹੀਂ ਉਠਾਈ,ਸ਼੍ਰੋਮਣੀ ਅਕਾਲੀ ਦਲ ਦੇ ਗੁਰਦਾਸਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਰੋਪੜ ਵਿਧਾਨ ਸਭਾ ਦੇ ਸੂਝਵਾਨ ਵੋਟਰ ਦੋ ਵਾਰ ਕਾਰ ਚੁੱਕੇ ਹਨ ਅਤੇ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਸੈਰੀ ਕਲਸੀ ਨੂੰ ਨਕਲੀ ਬਦਲਾਅ ਦੇ ਝਾਂਸੇ ਵਿਚ ਵਿਚ ਆ ਕਿ ਵਿਧਾਨ ਸਭਾ ਹਲਕਾ ਬਟਾਲਾ ਤੋਂ ਵਿਧਾਇਕ ਬਣਾ ਕਿ ਪਛਤਾਅ ਰਹੇ ਹਨ ਹੁਣ ਇਹ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਚੋਣ ਜਿੱਤਣ ਲਈ ਧੂੜ ਵਿਚ ਟੱਟੂ ਭਜਾ ਰਹੇ ਹਨ।
ਜੱਦ ਕਿ ਮਾਝੇ ਦੇ ਜਰਨੈਲ ਅਤੇ ਕਾਂਗਰਸ ਪਾਰਟੀ ਦੇ ਧਾਕੜ ਆਗੂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਉਹਨਾਂ ਦਾ ਹੋਣਹਾਰ ਸਪੁੱਤਰ ਸਰਦਾਰ ਉਦੇਵੀਰ ਸਿੰਘ ਰੰਧਾਵਾ ਅਤੇ ਰੰਧਾਵਾ ਸਾਹਿਬ ਦੀ ਧਰਮ ਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਸੂਝਵਾਨ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਕਾਂਗਰਸ ਪਾਰਟੀ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ ਅਤੇ ਸੂਝਵਾਨ ਵੋਟਰਾਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਪ੍ਰੇਰਿਤ ਕਰ ਰਹੇ ਹਨ ਦੂਸਰੇ ਪਾਸੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਹਰ ਪਿੰਡ ਪਿੰਡ ਵਿਚ ਜਾ ਕਿ ਇਥੋਂ ਤੱਕ ਹਲਕੇ ਦੇ ਪਿੰਡੋਂ ਬਾਹਰ ਡੇਰਿਆਂ ਤੇ ਜਾ ਕਿ ਵੋਟਰਾਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ।
ਹਲਕਾ ਫਤਿਹਗੜ੍ਹ ਚੂੜੀਆਂ ਦੇ ਸੂਝਵਾਨ ਵੋਟਰ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਨਿਮਰਤਾ,ਹਲੀਮੀ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਸਨੀਕਾਂ ਦੇ ਹਰ ਸਮੇਂ ਦੁੱਖ ਸੁੱਖ ਵਿਚ ਸ਼ਾਮਿਲ ਹੋਣ ਲਈ ਬਾਜਵਾ ਸਾਹਿਬ ਦਾ ਸਾਥ ਦੇ ਰਹੇ ਹਨ ਇਸੇ ਤਰਾਂ ਹੀ ਜਿਲਾ ਗੁਰਦਾਸਪੁਰ ਅੰਦਰ ਆਉਂਦੀਆਂ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਅਤੇ ਹਲਕਾ ਇੰਚਾਰਜ ਆਪਣੇ ਆਪਣੇ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵੋਟਰਾਂ ਨਾਲ ਸਿੱਧਾ ਸੰਪਰਕ ਸਾਧ ਰਹੇ ਹਨ ਭੰਮਰਾ,ਮਹਾਜ਼ਨ ਅਤੇ ਡਾਕਟਰ ਬਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਝੇ ਦਾ ਜਰਨੈਲ ਅਤੇ ਲੋਕ ਸਭਾ ਗੁਰਦਾਸਪੁਰ ਦੇ ਲੋਕਾਂ ਦਾ ਹਰਮਨ ਪਿਆਰਾ ਲੀਡਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਰਾਜਸਥਾਨ ਤੋਂ ਦੋ ਤਿੰਨ ਦਿਨਾਂ ਵਿਚ ਫਰੀ ਹੋ ਕਿ ਇਹਨਾਂ ਧੂੜ ਵਿਚ ਟੱਟੂ ਭਜਾਉਣ ਵਾਲੇ ਲੀਡਰਾਂ ਦੀਆਂ ਹਲਕਾ ਡੇਰਾ ਬਾਬਾ ਨਾਨਕ ਅਤੇ ਨਾਲ ਦੇ ਹਲਕਿਆਂ ਦੇ ਤੂਫਾਨੀ ਦੌਰੇ ਕਰਕੇ ਇਹਨਾਂ ਦੀਆਂ ਛੂਟਾਂ ਲਵਾ ਦੇਣਗੇ ਤੇ ਹਾਈਕਮਾਂਡ ਵੱਲੋਂ ਐਲਾਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਨੂੰ ਜਿਲਾ ਗੁਰਦਾਸਪੁਰ ਅਤੇ ਜ਼ਿਲ੍ਹਾ ਪਠਾਨਕੋਟ ਦੇ ਸੂਝਵਾਨ ਵੋਟਰਾਂ ਦੇ ਪਿਆਰ ਅਤੇ ਸਹਿਯੋਗ ਨਾਲ ਜੋ ਕਾਂਗਰਸ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹਨ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ ਪੂਰੀ ਸ਼ਾਨ ਨਾਲ ਜਿਤਾਉਣਗੇ ਇਸ ਮੌਕੇ ਤੇ ਬਲਾਕ ਸੰਮਤੀ ਮੈਂਬਰ ਗੁਰਮੇਜ ਸਿੰਘ, ਸਰਪੰਚ ਅਵਤਾਰ ਸਿੰਘ ਕੋਟਲੀ ਸੂਰਤ ਮੱਲੀ,ਆੜਤੀ ਪਲਵਿੰਦਰ ਸਿੰਘ, ਤੇਜਬੀਰ ਸਿੰਘ ਸਰਪੰਚ ਕੋਟਲੀ ਭਿੱਟੇਵੱਡ, ਗੁਰਮੇਜ਼ ਸਿੰਘ ਭੱਟੀ ਸਰਪੰਚ ਦਰਗਾਬਾਦ,ਗੁਰਮੇਜ ਸਿੰਘ ਸਰਪੰਚ ਦਰਗਾਬਾਦ ,ਗੁਰਪ੍ਰਰੀਤ ਸਿੰਘ ਸਰਪੰਚ ਧਿਆਨਪੁਰ, ਹਰਦੇਵ ਸਿੰਘ ਗੋਲਡੀ ਭੰਮਰਾ ਯੂਥ ਆਗੂ, ਕੁਲਵੰਤ ਸਿੰਘ ਰਾਏਚੱਕ, ਅਮਰਜੀਤ ਸਿੰਘ ਸਰਪੰਚ ਰਾਏਚੱਕ, ਹਰਬਿੰਦਰ ਸਿੰਘ ਸਰਪੰਚ ਉਦੋਵਾਲੀ ਕਲਾਂ ਅਤੇ ਪੱਪੂ ਮਹਾਜ਼ਨ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।