ਕਾਂਗਰਸ ਫਿਰਕਾਪ੍ਰਸਤੀ ਦੀ ਆੜ ’ਚ ਜਨਤਾ ਦੀਆਂ ਜਾਇਦਾਦਾਂ ’ਤੇ ਪੰਜਾ ਮਾਰਨ ਦੀ ਤਾਕ ’ਚ : ਰਾਜਵਿੰਦਰ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 25 ਅਪ੍ਰੈਲ 2024 :
ਕਾਂਗਰਸ ਵੱਲੋਂ ਹਮੇਸ਼ਾ ਹੀ ਜਾਤਪਾਤ ਤੇ ਫਿਰਕਾਪ੍ਰਸਤੀ ਦੇ ਨਾਂਅ ’ਤੇ ਦੇਸ਼ ਅਤੇ ਆਮ ਜਨਤਾ ਨੂੰ ਲੁੱਟਣ ਦਾ ਕੰਮ ਕੀਤਾ ਗਿਆ ਹੈ। ਤੇ ਹੁਣ ਵੀ ਕਾਂਗਰਸ ਆਪਣੇ ਇਨ੍ਹਾਂ ਹੰਥਕੰਡਿਆਂ ਤੋਂ ਬਾਜ ਨਹੀਂ ਆ ਰਹੀ ਤੇ ਲੋਕਾਂ ਦੀਆਂ ਜਾਇਦਾਦਾਂ ’ਤੇ ਆਪਣਾ ਪੰਜਾ ਮਾਰਨ ਦੀ ਤਾਕ ’ਚ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਨਵਾਂਸ਼ਹਿਰ ਦੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਵੱਲੋਂ ਕੀਤਾ ਗਿਆ। ਲੱਕੀ ਨੇ ਕਿਹਾ ਕਿ ਅੱਗੇ ਅਜ਼ਾਦੀ ਦੇ ਬਾਅਦ ਤੋਂ ਕਾਂਗਰਸ ਫਿਰਕਾਪ੍ਰਸਤੀ ਦੀ ਰਾਜਨੀਤੀ ਅਤੇ ਵੱਡੇ ਵੱਡੇ ਘੁਟਾਲੇ ਅਤੇ ਭਿ੍ਸ਼ਟਾਚਾਰ ਕਰਦੀ ਆਈ ਤੇ ਕਾਂਗਰਸ ਦੀਆਂ ਇਨ੍ਹਾਂ ਨੀਤੀਆਂ ਖਿਲਾਫ਼ ਭਾਜਪਾ 2014 ’ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਡਟਕੇ ਲੜੀ ਤੇ ਜਿੱਤ ਪ੍ਰਾਪਤ ਕਰਕੇ ਕਾਂਗਰਸ ਨੂੰ ਕੇਂਦਰ ਦੀ ਸੱਤਾ ਤੋਂ ਚੱਲਦਾ ਕੀਤਾ ਪ੍ਰੰਤੂ ਕਾਂਗਰਸ ਅੱਜ ਵੀ ਆਪਣੀ ਤੁਸ਼ਟੀਕਰਨ ਦੀ ਰਾਜਨੀਤੀ ਤੋਂ ਬਾਜ਼ ਨਹੀਂ ਆ ਰਹੀ। ਉਨ੍ਹਾਂ ਨੇ ਕਿਹਾ ਕਿ ਹੁਣ ਕਾਂਗਰਸ ਦੀ ਨਜ਼ਰ ਆਮ ਲੋਕਾਂ ਦੀਆਂ ਜਾਇਦਾਦਾਂ ’ਤੇ ਹੈ ਤੇ ਇਸ ਨੂੰ ਲੈਕੇ ਆਪਣੇ ਚੋਣ ਮੈਨੀਫੋਸਟੋ ’ਚ ਜਾਤੀ ਅਧਾਰਤ ਜਨ ਗਣਨਾ ਕਰਵਾਕੇ ਆਮ ਜਨਤਾ ਦੀਆਂ ਜਾਇਦਾਦਾਂ ਨੂੰ ਇੱਕ ਖਾਸ ਵਰਗ ਨੂੰ ਵੰਡਣਾ ਚਾਹੁੰਦੀ ਹੈ, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਘੱਟ ਗਿਣਤੀ, ਬਹੁ ਗਿਣਤੀ, ਗਰੀਬ, ਮਜ਼ਦੂਰ, ਕਿਸਾਨ ਕਿਸੇ ਦੀ ਕੋਈ ਚਿੰਤਾ ਨਹੀਂ ਸਿਰਫ਼ ਸੱਤਾ ਹਾਸਲ ਕਰਕੇ ਆਪਣੀਆਂ ਤੰਜੋਰੀਆਂ ਭਰਨਾ ਤੇ ਪਰਿਵਾਰਵਾਦ ਕਰਨਾ ਚਾਹੁੰਦੀ ਹੈ। ਇਸ ਲਈ ਹੀ ਚੋਣ ਮੈਨੀਫੈਸਟੋ ’ਚ ਅਜਿਹੇ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਹਮੇਸ਼ਾਂ ਤੋਂ ਇਹੀ ਸੋਚ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਦੀ ਅਗਵਾਈ ’ਚ ਵੀ ਕਾਂਗਰਸ ਵੱਲੋਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਜਬਤ ਕਰਨ ਲਈ 1963 ਅਤੇ 1974 ’ਚ ਕੰਪਲਸਰੀ ਡਿਪਾਜਿਟ ਵਰਗੇ ਕਾਨੂੰਨ ਪਾਸ ਕੀਤੇ ਜਿਸ ’ਤੇ ਤਹਿਤ ਲੋਨਧਾਰਕਾਂ, ਜਾਇਦਾਦ ਮਾਲਕਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਕਮਾਈ ਦਾ 18 ਫੀਸਦ ਸਰਕਾਰ ਕੋਲ ਜਮ੍ਹਾ ਕਰਵਾਉਣਾ ਹੁੰਦਾ ਸੀ ਤੇ ਜਮ੍ਹਾ ਰਾਸ਼ੀ 3 ਤੋਂ 5 ਸਾਲਾਂ ਤੱਕ ਸਰਕਾਰੀ ਖਜਾਨਿਆਂ ’ਚ ਰਹਿੰਦੀ ਸੀ ਤੇ ਇਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਰਥਿਕ ਸਲਾਹਕਾਰ ਹੁੰਦੇ ਸਨ। ਇਸ ਕੜੀ ਤਹਿਤ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦੇਸ਼ ਦੇ ਸੰਨ ਸੰਸਥਾਨਾਂ ’ਤੇ ਪਹਿਲਾਂ ਹੱਕ ਮੁਸਲਮਾਨਾਂ ਵਾਲਾ ਬਿਆਨ ਦਿੱਤਾ ਗਿਆ ਤੇ ਇਸ ਲਈ ਕਾਂਗਰਸ ਵੱਲੋਂ ਸਡਿਊਲ ਕਾਸਟ ’ਚ ਮੁਸਲਮਾਨਾਂ ਨੂੰ ਐੱਡਜਸ਼ਟ ਕਰਨਾ, ਮੁਸਲਮਾਨਾਂ ਨੂੰ 15 ਫੀਸਦ ਸਰਕਾਰੀ ਨੌਕਰੀਆਂ ’ਚ ਅਲੱਗ ਤੋਂ ਰਾਖਵਾਂਕਰਨ, ਓਬੀਸੀ ਰਾਖਵਾਂਕਰਨ ਨੂੰ ਧਰਮ ਤੇ ਅਧਾਰ ’ਤੇ ਵੰਡਕੇ 6 ਅਲੱਗ ਤੋਂ ਰਾਖਵਾਂਕਰਨ ਦੇਣਾ ਤੇ ਧਰਮ ਪਰਿਵਰਤਨ ਕਰਨ ’ਤੇ ਐੱਸ.ਸੀ. ਦਰਜਾ ਸੁਰੱਖਿਅਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਦੀਆਂ ਜਾਇਦਾਦਾਂ ਨੂੰ ਜਬਤ ਕਰਨ ਦੀ ਗੱਲ ਕਰ ਰਹੇ ਹਨ ਤੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਜਬਤ ਕਰਨਾ ਕਿੱਥੋਂ ਤੱਕ ਜਾਇਜ ਹੈ ਤੇ ਇਸਦੇ ਸਿੱਟਿਆਂ ਲਈ ਕੋਣ ਜ਼ੁੰਮੇਵਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀਆਂ ਅਜਿਹੀਆਂ ਨੀਤੀਆਂ ਕਾਰਨ ਹੀ ਦੇਸ਼ ਆਰਥਿਕ ਤੌਰ ’ਤੇ ਪਿੱਛੜ ਗਿਆ ਸੀ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਲਈ ਸਾਰੇ ਵਰਗ ਸਮਾਨ ਹਨ ਤੇ ਸਭ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਕਿਸਾਨ, ਮਜ਼ਦੂਰ ਤੇ ਗਰੀਬ ਸਭ ਤੋਂ ਪਹਿਲਾਂ ਹਨ ਤੇ ਭਾਜਪਾ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੀ।
ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਵਿਸ਼ਾਲ ਸ਼ਰਮਾ ਜਨਰਲ ਸਕੱਤਰ, ਰੰਜੀਵ ਪਾਂਜਾ, ਵਿਜੇ ਸ਼ਮਸ਼ੇਰ ਸਿੰਘ ਮੰਡਲ ਪ੍ਰਧਾਨ ਨਵਾਂਸ਼ਹਿਰ, ਨਮਰਤਾ ਖੰਨਾ, ਪੰਕਜ ਕੁਮਾਰ, ਗੀਤਿਕਾ ਹਾਜ਼ਰ ਸਨ।