ਨਗਰ ਕੌਂਸਲ ਜਗਰਾਉਂ ਕਾਰਜਕਾਰੀ ਪ੍ਰਧਾਨ ਸਣੇ 4 ਕੌਂਸਲਰ AAP 'ਚ ਹੋਏ ਸ਼ਾਮਲ
ਦੀਪਕ ਜੈਨ
ਜਗਰਾਉਂ, 2 ਮਈ 2024:-ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਜਗਰਾਉਂ ਦੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਜਿਨ੍ਹਾਂ ਨੇ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤੀ ਸੀ ਉਹ ਅੱਜ ਆਪਣੇ ਕੁਝ ਕੌਂਸਲਰ ਸਾਥੀਆਂ ਅਤੇ ਮੌਤਵਰਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਲਈ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪਹੁੰਚੇ, ਜਿਨਾਂ ਵਿੱਚ ਮਾਲਵਾ ਦੇ ਨਾਲ ਸੀਨੀਅਰ ਕਾਂਗਰਸੀ ਆਗੂ, ਕੌਂਸਲਰ ਕੰਵਰਪਾਲ ਸਿੰਘ, ਕਾਂਗਰਸੀ ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਕਵਿਤਾ ਕੱਕੜ ਅਤੇ ਉਨਾਂ ਦੇ ਪਤੀ ਸੰਜੂ ਕੱਕੜ, ਕੌਂਸਲਰ ਪਰਮਿੰਦਰ ਕੌਰ ਕਲਿਆਣ ਤੇ ਉਨਾਂ ਦਾ ਪਤੀ ਵਿਨੇ ਕਲਿਆਣ, ਸਾਬਕਾ ਕੌਂਸਲਰ ਕਰਮਜੀਤ ਕੈਂਥ ਸ਼ਾਮਿਲ ਹਨ।