ਲੈਂਡ ਮਾਰਗੇਜ਼ ਬੈਂਕਸ ਕਰਮਚਾਰੀ ਯੂਨੀਅਨ ਦਾ 7 ਮਾਰਚ ਨੂੰ ਫਰੀਦਕੋਟ ਵਿਖੇ ਰੋਸ ਮਾਰਚ
ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਦਾ ਕਰਨਗੇ ਘਿਰਾਉ : ਜਸਦੀਪ ਸਿੰਘ ਸੰਧੂ
ਦੀਪਕ ਗਰਗ
ਕੋਟਕਪੂਰਾ, 5 ਮਈ 2024 :- ਪੰਜਾਬ ਦੀਆਂ ਖੇਤੀਬਾੜੀ ਵਿਕਾਸ ਬੈਂਕਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ 15 ਅਪ੍ਰੈਲ ਤੋਂ ਅਣਮਿੱੱਥੇ ਸਮੇਂ ਲਈ ਕਲਮ ਛੋੜ ਹੜਤਾਲ ’ਤੇ ਚੱਲ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਫਰੀਦਕੋਟ ਤੋਂ ਯੂਨੀਅਨ ਦੇਐਗਜ਼ੇਕਟਿਵ ਮੈਂਬਰ ਜਸਪਾਲ ਸਿੰਘ ਸੰਧੂ ਨੇ ਦੱੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਅਦਾਰਿਆਂ ਵਿੱਚ 1 ਜੁਲਾਈ 2021 ਤੋਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨਾਲ ਮਿਤੀ 14.03.2024 ਨੂੰ ਯੂਨੀਅਨ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਪੇਅ ਕਮਿਸ਼ਨ ਦੀ ਫਾਇਲ ਨੂੰ ਸਿਧਾਂਤਕ ਮੰਨਜੂਰੀ ਦਿੰਦੇ ਹੋਏ ਜਲਦ ਲਾਗੂ ਕਰਵਾਉਣ ਦਾ ਭਰੋਸਾ ਦਿਵਾਇਆ ਸੀ ਪਰ ਇਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੁਲਾਜ਼ਮਾਂ ਪੱਲੇ ਨਿਰਾਸ਼ਾ ਹੀ ਹੱਥ ਲੱਗੀ ਹੈ। ਇਸ ਲਈ ਪੰਜਾਬ ਦੀਆਂ ਸਾਰੀਆਂ ਖੇਤੀਬਾੜੀ ਬੈਂਕਾਂ ਦੇ ਮੁਲਾਜ਼ਮ ਛੇਵਾਂ ਪੇ-ਕਮਿਸ਼ਨ ਨਾ ਮਿਲਣ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਮਿਤੀ 07.05.2024 ਨੂੰ ਸੱਤਾਧਾਰੀ ਉਮੀਦਵਾਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਦੇ ਵਿਰੋਧ ਵਿੱਚ ਸਾਰੇ ਸ਼ਹਿਰ ਦੇ ਅੰਦਰ ਰੋਸ ਮਾਰਚ ਕੱੱਢਿਆ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਿੱਲ ਵੱਲੋਂ ਦੱੱਸਿਆ ਗਿਆ ਹੈ ਕਿ ਤਕਰੀਬਨ ਸਾਰੇ ਹੀ ਹਲਕਿਆਂ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਮੰਤਰੀਆਂ, ਲੋਕ ਸਭਾ ਉਮੀਦਵਾਰਾਂ ਤੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ, ਪਰ ਇੰਨਾਂ ਸਮਾਂ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਵਿੱਚ ਬੁਹਤ ਰੋਸ ਪਾਇਆ ਜਾ ਰਿਹਾ ਹੈ। ਸੰਘਰਸ਼ ਨੂੰ ਹੋਰ ਤਿੱੱਖਾ ਕਰਦੇ ਹੋਏ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਭਰ ਵਿੱਚ ਸੱਤਾਧਾਰੀ ਪਾਰਟੀ ਦੇ ਲੋਕਸਭਾ ਉਮੀਦਵਾਰਾਂ ਦਾ ਘਿਰਾਓ ਕੀਤਾ ਜਾਵੇਗਾ। ਹਾੜੀ ਵਸੂਲੀ ਦਾ ਸੀਜ਼ਨ ਹੋਣ ਕਾਰਨ ਬੈਂਕ ਵਿੱਚ ਹੜਤਾਲ ਹੋਣ ਕਰਕੇ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ, ਜੇਕਰ ਹੜਤਾਲ ਨਹੀਂ ਖੁੱੱਲਦੀ ਤਾਂ ਬੈਂਕ ਨੇ ਲਗਭਗ 90 ਕਰੋੜ ਰੂਪੈ ਦੀ ਕਿਸ਼ਤ ਨਬਾਰਡ ਨੂੰ ਮੋੜਨੀ ਹੈ ਉਸ ਕਿਸ਼ਤ ਦਾ ਬੋਝ ਵੀ ਪੰਜਾਬ ਸਰਕਾਰ ਪਵੇਗਾ। ਇੱਥੇ ਜਿਕਰਯੋਗ ਹੈ ਕਿ ਪੇਅ ਕਮਿਸ਼ਨ ਦਾ ਵਿੱਤੀ ਬੋਝ ਪੰਜਾਬ ਸਰਕਾਰ ਦੇ ਖਜ਼ਾਨੇ ਉਪਰ ਨਹੀਂ ਪਵੇਗਾ। ਯੂਨੀਅਨ ਦੇ ਨੁਮਾਇੰਦਿਆਂ ਵੱੱਲੋਂ ਦੱੱਸਿਆ ਗਿਆ ਕਿ ਇਹ ਸੰਘਰਸ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਇਸ ਮੌਕੇ ਜਗਰੂਪ ਸਿੰਘ ਸੰਧੂ ਮੈਨੇਜਰ, ਗੁਰਕਿਰਪਾਲ ਸਿੰਘ ਬਰਗਾੜੀ (ਸਹਾਇਕ ਮੈਨੇਜਰ), ਪ੍ਰਕਾਸ਼ ਚੰਦ ਸ਼ਰਮਾਂ, ਰਵਿੰਦਰ ਪਾਲ (ਰਵੀ) ਫੀਲਡ ਅਫਸਰ, ਜਗਵੀਰ ਸਿੰਘ ਫੀਲਡ ਅਫਸ਼ਰ, ਰਣਜੀਤ ਕੌਰ, ਜਸਪਾਲ ਸਿੰਘ ਸੰਧੂ, ਨੀਲਮ ਰਾਣੀ, ਕੰਵਲਜੀਤ ਸਿੰਘ ਰਾਜੂ, ਗੁਲਸ਼ਨ ਕੁਮਾਰ ਆਦਿ ਸ਼ਾਮਿਲ ਹੋਏ।