ਧੰਨ ਬਾਬਾ ਅਮਰਨਾਥ ਜੀ ਦੇ ਅਸਥਾਨ ਬਿੰਦਰਖ ਵਿਖੇ ਖੂਨਦਾਨ ਕੈਂਪ ਕੈਂਪ ਲਗਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 5 ਮਈ 2024: ਧੰਨ ਧੰਨ ਬਾਬਾ ਅਮਰਨਾਥ ਜੀ ਦੇ ਸਥਾਨ ਬਿੰਦਰਖ ਗੁਰਦੁਆਰਾ ਸਾਹਿਬ ਵਿਖੇ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਸਿਵਲ ਹਸਪਤਾਲ ਰੋਪੜ ਦੀ ਡਾਕਟਰ ਬਾਬਲੀਨ ਕੌਰ ਨੇ ਪੂਰੀ ਟੀਮ ਨਾਲ ਮਿਲ ਕੇ 30 ਯੂਨਿਟ ਖੂਨ ਇਕੱਤਰ ਕੀਤੇ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ, ਮੈਂਬਰ ਰਣਜੀਤ ਸਿੰਘ, ਹਰਚੰਦ ਸਿੰਘ, ਹਰਵਿੰਦਰ ਸਿੰਘ, ਦਲਜੀਤ ਸਿੰਘ ,ਕੁਲਦੀਪ ਸਿੰਘ ਬਾਬਾ ਜੀ ਰੱਤੀ ਟਿੱਬੀ ਵਾਲੇ, ਸੁਖਵਿੰਦਰ ਸਿੰਘ ਗਿੱਲ ਪ੍ਰਧਾਨ ਕਲੱਬ, ਸੁਰਮੁੱਖ ਸਿੰਘ ਬਬਾਨੀ ,ਮੱਘਰ ਸਿੰਘ, ਚੇਤਨ ਕਾਲੀਆ, ਬਲਵਿੰਦਰ ਸਿੰਘ, ਅਵਤਾਰ ਸਿੰਘ ਪੱਪੀ ਕਮਲਜੀਤ ਸਿੰਘ ਪ੍ਰਧਾਨ ਲਾਈਫਲਾਈਨ ਬਲੱਡ ਡੋਨਰ ਸੋਸਾਇਟੀ ਰੋਪੜ ਅਤੇ ਹਰਜੋਤ ਸਿੰਘ ਉਬਰਾਏ, ਬਲੱਡ ਬੈਂਕ ਟੀਮ ਸਿਵਿਲ ਹਸਪਤਾਲ ਦੀ ਮੈਂਬਰ ਜਸਪ੍ਰੀਤ ਕੌਰ, ਟੈਕਨੀਸ਼ੀਅਨ ਮਨਜੀਤ ਕੌਰ ਕੌਂਸਲਰ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ।