ਭਾਜਪਾ ਭਜਾਉ, ਭਾਜਪਾ ਹਰਾਉ ਬਾਕੀਆਂ ਨੂੰ ਸਵਾਲ ਕਰੋ : ਕਿਸਾਨ ਯੂਨੀਅਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 7 ਮਈ 2024 : ਪਿੰਡ ਸ਼ਹਾਬ ਪੁਰ ਵਿਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਤਹਿਤ ਦਿੱਤੇ ਨਾਹਰੇ ਭਾਜਪਾ ਭਜਾਉ ਭਾਜਪਾ ਹਰਾਉ ਬਾਕੀਆਂ ਨੂੰ ਸਵਾਲ ਕਰੋ ਨੂੰ ਲਾਗੂ ਕਰਨ ਲਈ ਇਲਾਕਾ ਨਵਾਂ ਸ਼ਹਿਰ ਦੀ ਵੱਧਮੀ ਮੀਟਿੰਗ ਇਲਾਕਾ ਪ੍ਰਧਾਨ ਪਰਮਜੀਤ ਸਿੰਘ ਸ਼ਹਾਬ ਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਹੈਂ।
ਆਪਣੀ ਅਵਾਜ਼ ਬੁਲੰਦ ਕਰਨ ਤੋਂ ਰੋਕਿਆ ਹੈਂ ਸੜਕਾਂ ਵਿਚ ਰੋਕਣ ਲਈ ਕੰਧਾਂ ਕੱਢੀਆਂ ਤੇ ਸੜਕਾਂ ਵਿਚ ਕਿੱਲ ਗੰਡੇ ਆ ਲੋਕਾਂ ਤੇ ਜਬਰ ਕੀਤਾ ਹੈ ਨੌਜਵਾਨ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਪਿਰਤਪਾਲ ਸਿੰਘ ਦੀਆਂ ਹੱਡੀਆਂ ਤੋੜੀਆਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਟਰੈਕਟਰ ਤੇ ਗੱਡੀਆਂ ਭੰਨੀਆਂ ਦੇਸ਼ ਦੇ ਸਾਰੇ ਪਬਲਿਕ ਅਦਾਰੇ ਕਾਰਪੋਰੇਟਾ ਨੂੰ ਵੇਚੇ ਜਾ ਰਹੇ ਹਨ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰ ਲਿਆ ਮੰਡੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਘੱਟ ਗਿਣਤੀਆਂ ਨੂੰ ਖਤਮ ਕਰਕੇ ਹਿੰਦੂ ਤਵੀ ਰਾਜ ਸਥਾਪਤ ਕਰਨ ਲਈ ਲੋਕਾਂ ਦੇ ਸੰਵੀਧਾਨ ਨੂੰ ਖਤਮ ਕੀਤਾ ਜਾ ਰਿਹਾ ਹੈ ਇਸ ਅੱਜ ਤੋਂ ਹੀ ਪਿੰਡਾਂ ਸ਼ਹਿਰਾਂ ਵਿੱਚ ਮੁਹਿੰਮ ਚਲਾ ਕੇ ਭਾਜਪਾ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਬਾਕੀਆਂ ਨੂੰ ਸਵਾਲ ਕੀਤੇ ਜਾਣਗੇ ।
ਸਾਰੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਮੀਟਿੰਗ ਵਿੱਚ ਕੁਲਵੀਰ ਸਿੰਘ ਦਰਸ਼ਨ ਸਿੰਘ ਸਰਪੰਚ ਮੇਜਰ ਸਿੰਘ ਰਘਬੀਰ ਸਿੰਘ ਉਸਮਾਨ ਪੁਰ ਲਖਵਿੰਦਰ ਸਿੰਘ ਬਹਾਦਰ ਸਿੰਘ ਰਾਮਰਾਏ ਪੁਰ ਮੱਖਣ ਸਿੰਘ ਭਾਨ ਮਜਾਰਾ ਬਿਕਰ ਸਿੰਘ ਸਰਪੰਚ ਸੈਖੂ ਪੁਰ ਪੱਪੂ ਸਵਾਜ ਪੁਰ ਕਸ਼ਮੀਰ ਸਿੰਘ ਸ਼ਹਾਬ ਪੁਰ ਅਮਰੀਕ ਸਿੰਘ ਤੇ ਸੁਰਿੰਦਰ ਸਿੰਘ ਸੋਇਤਾ ਨੇ ਭਾਗ ਲਿਆ।