ਘਟੀਆ ਸੋਚ ਵਾਲੇ ਰਾਜਨੀਤਕ ਨੇਤਾ ਕਰ ਰਹੇ ਦੇਸ ਦੀ ਭਾਈਚਾਰਕ ਸਾਂਝ ਨੂੰ ਕਮਜ਼ੋਰ - ਐਸ ਐਮ ਰੰਧਾਵਾ
ਰੋਹਿਤ ਗੁਪਤਾ
ਗੁਰਦਾਸਪੁਰ 10 ਮਈ 2024 - ਪਿਛਲੇ ਦਿਨੀਂ 4 ਮਈ ਨੁੰ ਸਾਡੇ ਹਿੰਦੂ ਭਾਈਚਾਰੇ ਵੱਲੋਂ ਲੁਧਿਆਣਾ ਵਿਖੇ ਇੱਕ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਹਿੰਦੂ ਭਾਈਚਾਰੇ ਦੇ ਗਾਇਕ ਘਨੱਈਆ ਲਾਲ ਮਿੱਤਲ ਦੇ ਨਾਲ ਨਾਲ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਵੀ ਹਿੱਸਾ ਲਿਆ ਸੀ। ਜਿਸ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਕੁਝ ਦਿਨ ਪਹਿਲਾਂ ਹੀ ਆਪਣੀ ਮਾਂ ਪਾਰਟੀ ਕਾਂਗਰਸ ਵਿੱਚੋਂ ਵੱਡਾ ਰਾਜਨੀਤਕ ਲਾਹ ਲੈਣ ਲਈ ਭਗੋੜੇ ਹੋਏ ਬੀ ਜੇ ਪੀ ਦੇ ਨੇਤਾ ਰਵਨੀਤ ਬਿੱਟ ਨੇ ਹਿੱਸਾ ਲਿਆ ਜੋ ਕਿ ਲੁਧਿਆਣਾ ਤੋਂ ਐਮ ਪੀ , ਦੀ ਚੋਣਾਂ ਲੜ ਰਹੇ ਹਨ।
ਆਰ ਐਸ ਐਸ ਮਨਸੂਬਿਆਂ ਨੂੰ ਵਧਾਵਾ ਦੇਣ ਵਾਲੇ, ਭਾਈਚਾਰਕ ਸਾਂਝ ਦੇ ਦੁਸ਼ਮਨ , ਅਤੇ ਵਿਵਾਦਿਤ ਬਿਆਨ ਬਾਜੀ ਕਰਨ ਵਾਲੇ ਗਾਇਕ ਘਨੱਈਆ ਲਾਲ ਮਿੱਤਲ ਨੇ ਆਪਣੇ ਗੀਤ ਵਿੱਚ ਜੋ ਗਾਇਆ,ਜਿਸ ਵਿੱਚ ਉਹਨਾਂ ਸਾਫ ਸਾਫ ਇਹ ਕਿਹਾ ਕਿ ਉਹ ਮੰਦਰ ਬਣਾਉਣਗੇ, ਗੁਰਦੁਆਰੇ , ਬਣਾਉਣਗੇ , ਪਰ ਚਰਚ ਲਈ ਪੰਜਾਬ ਵਿੱਚ ਕੋਈ ਜਗਾ ਨਹੀਂ,।ਜਿਸ ਨਾਲ ਪੰਜਾਬੀ ਮਸੀਹ ਕੌਮ ਦੇ ਦਿਲਾਂ ਨੂੰ ਬਹੁਤ ਜਿਆਦਾ ਠੇਸ ਪਹੁੰਚੀ ਹੈ ਅਤੇ ਮਸੀਹ ਸਮਾਜ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ।ਜਿਸ ਕਾਰਨ ਪੂਰੇ ਪੰਜਾਬ ਵਿੱਚ ਵਸਦੇ ਪੰਜਾਬੀ ਮਸੀਹ ਕੌਮ ਨੇ ਘਨੱਈਆ ਲਾਲ ਮਿੱਤਲ ਦੇ ਨਾਲ ਨਾਲ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਨੂੰ ਵੀ ਨਿਸ਼ਾਨੇ ਉੱਤੇ ਲਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਸੀਹ ਆਗੂ ਐਸ ਐਮ ਰੰਧਾਵਾ ਨੇ ਕਿਹਾ ਕਿ ਇਹ ਖਬਰ ਬਹੁਤ ਹੀ ਮੰਦਭਾਗੀ ਹੈ, ਜਿਸ ਦੀ ਉਹ ਤਿੱਖੇ ਸ਼ਬਦਾਂ ਨਾਲ ਨਿੰਦਿਆ ਕਰਦੇ ਹਨ।ਜਦ ਕਿ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਹੈ ਪਰ ਰਾਜਾ ਵੜਿੰਗ ਨੂੰ ਸਟੇਜ ਉੱਤੇ ਹੀ , ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਸੀ ਪਰ ਰਾਜਾ ਵੜਿੰਗ ਜੀ ਆਪਣਾ ਰਾਜਨੀਤਕ ਲਾਹ ਲੈਣ ਦੀ ਖਾਤਰ ਉੱਥੇ ਤਾੜੀਆਂ ਮਾਰਨ ਵਿੱਚ ਮਸਰੂਕ ਸਨ ।ਉੱਥੇ ਹੀ ਰਵਨੀਤ ਬਿੱਟੂ ਨੂੰ ਵੀ ਡਾਂਸ ਕਰਦੇ ਅਤੇ ਤਾੜੀਆਂ ਮਾਰਦੇ ਵੇਖਿਆਂ ਗਿ ਜੋ ਨਿੰਦਾ ਯੋਗ ਹੈ।
ਰੰਧਾਵਾ ਨੇ ਲੁਧਿਆਣਾ ਵਿੱਚ ਵਸਦੇ ਮਸੀਹ ਸਮਾਜ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਿੱਟੂ ਚੋਣਾ ਦੌਰਾਨ ਅਜਿਹਾ ਸਬਕ ਸਿਖਾਓ ਕਿ ਪੰਜਾਬ ਦਾ ਕੋਈ ਵੀ ਰਾਜਨੀਤਕ ਲੀਡਰ ਇਸ ਤਰ੍ਹਾਂ ਦੇ ਘਟੀਆ ਕਿਸਮ ਦੇ ਸੋਚ ਵਾਲੇ ਗਾਇਕਾਂ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਉੱਤੇ ਤਾੜੀਆਂ ਮਾਰਨ ਦੀ ਕੋਸ਼ਿਸ਼ ਨਾ ਅਤੇ ਰਾਜਨੀਤਕ ਰੋਟੀਆਂ ਸੇਕਣ ਦੀ ਕੋਸ਼ਿਸ਼ ਨਾ ਕਰੇ। ਰੰਧਾਵਾ ਨੇ ਇਹ ਵੀ ਕਿਹਾ ਕਿ ਘਨੱਈਆ ਲਾਲ ਮਿੱਤਲ ਪਹਿਲਾਂ ਵੀ ਮਸੀਹ ਲੋਕਾਂ ਨੂੰ ਟਾਰਗਿਟ ਕਰ ਚੁੱਕੇ ਹਨ ਅਤੇ ਮਾਫੀ ਵੀ ਮੰਗ ਚੁੱਕੇ ਹਨ।ਹੁਣ ਘਨੱਈਆ ਲਾਲ ਮਿੱਤਲ ਨੇ ਇਸ ਵਾਰ ਦੀਆਂ ਵਧਦੀਆਂ ਮੁਸ਼ਕਲਾਂ ਨੂੰ ਵੇਖ ਕੇ ਲਾਈਵ ਮਾਫੀ ਮੰਗੀ ਹੈ ਪਰ ਇਸ ਵਾਰ ਉਹ ਜੇਲ੍ਹ ਜਾਣ ਲਈ ਤਿਆਰੀਆਂ ਕਰ ਲੈਣ।
ਉਹਨਾਂ ਮਾਣਯੋਗ ਡੀ ਜੀ ਪੀ ਸਾਹਿਬ (ਪੰਜਾਬ) ਨੂੰ ਬੇਨਤੀ ਕਰਦਿਆਂ ਕਿਹਾ ਕਿ ਘਨੱਈਆ ਲਾਲ ਮਿੱਤਲ ਨੂੰ ਮਸੀਹ ਭਾਈਚਾਰੇ ਵੱਲੋਂ ਪਹਿਲਾਂ ਵੀ ਮਾਫ ਕੀਤਾ ਜਾ ਚੁੱਕਾ ਹੈ ਸੋ ਹੁਣ ਇਸ ਉੱਤੇ ਬਣਦੀਆਂ ਕਨੂੰਨੀ ਧਾਰਾਵਾਂ ਲਾ ਕੇ , ਇਸ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਉਸ ਦੀ ਵਜ੍ਹਾ ਨਾਲ ਮਸੀਹ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ ਅਤੇ ਸਮੂਚੇ ਪੰਜਾਬ ਦਾ ਮਾਹੌਲ ਖ਼ਰਾਬ ਹੋਇਆ ਹੈ। ਮਸੀਹ ਸਮਾਜ ਨੂੰ ਡੀ ਜੀ ਪੀ ਸਾਹਿਬ ਉੱਤੇ ਅਤੇ ਕਨੂੰਨੀ ਵਿਵਸਥਾ ਉੱਤੇ ਪੂਰਾ ਭਰੋਸਾ ਹੈ ਕਿ ਉਹ ਬਹੁਤ ਜਲਦ ਬਣਦੀਆਂ ਧਾਰਾਵਾਂ ਮੁਤਾਬਕ ਕਰਵਾਈ ਕਰ ਕੇ ਘਨੱਈਆ ਲਾਲ ਮਿੱਤਲ ਨੂੰ ਸਲਾਖਾਂ ਦੇ ਪਿੱਛੇ ਭੱਜਣਗੇ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਨਾ ਹੋ ਸਕੇ।