ਮਹਾਰਾਸ਼ਟਰ : ਫਰਾਰ ਪੁਲਸ ਅਫ਼ਸਰ ਦੇ ਘਰੋਂ 1 ਕਰੋੜ ਰੁਪਏ ਅਤੇ ਲੱਖਾਂ ਦੇ ਗਹਿਣੇ ਬਰਾਮਦ
ਛਤਰਪਤੀ ਸੰਭਾਜੀਨਗਰ: ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਇੱਕ ਇੰਸਪੈਕਟਰ ਦੇ ਘਰੋਂ 1.08 ਕਰੋੜ ਰੁਪਏ ਦੀ ਨਕਦੀ ਅਤੇ 72 ਲੱਖ ਰੁਪਏ ਦੇ ਗਹਿਣੇ ਜ਼ਬਤ ਕੀਤੇ ਹਨ ।
15 ਮਈ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਤੋਂ ਹੀ ਮੁਲਜ਼ਮ ਪੁਲਿਸ ਇੰਸਪੈਕਟਰ ਹਰੀਭਾਊ ਖਾੜੇ (52) ਭਗੌੜਾ ਹੈ।
ਅਧਿਕਾਰੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਨੇ ਖਾੜੇ ਅਤੇ ਦੋ ਹੋਰਾਂ 'ਤੇ ਕਥਿਤ ਤੌਰ 'ਤੇ 1 ਕਰੋੜ ਰੁਪਏ ਦੀ ਮੰਗ ਕਰਨ ਲਈ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਖਾਡੇ ਦੀ ਮਲਕੀਅਤ ਵਾਲੇ ਚਾਰ ਫਲੈਟਾਂ ਅਤੇ ਇੱਕ ਵਪਾਰਕ ਦੁਕਾਨ ਬਾਰੇ ਜਾਇਦਾਦ ਦੇ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।