ਮੈਂ ਪੂਰੇ ਦੇਸ਼ ਦੀਆਂ ਔਰਤਾਂ ਲਈ ਇਕੱਲੀ ਲੜ ਰਹੀ ਹਾਂ, ਮੈਂ ਆਪਣੇ ਲਈ ਵੀ ਲੜਾਂਗੀ - ਸਵਾਤੀ ਮਾਲੀਵਾਲ
ਨਵੀਂ ਦਿੱਲੀ, 17 ਮਈ, 2024: 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੁਰਵਿਵਹਾਰ ਅਤੇ ਕੁੱਟਮਾਰ ਮਾਮਲੇ 'ਚ ਐਕਸ 'ਤੇ ਲਿਖਦਿਆਂ ਕਿਹਾ ਕਿ, "ਕੱਲ੍ਹ ਪਾਰਟੀ ਵਿੱਚ ਆਏ ਆਗੂ ਨੇ 20 ਸਾਲ ਪੁਰਾਣੇ ਵਰਕਰ ਨੂੰ ਭਾਜਪਾ ਦਾ ਏਜੰਟ ਕਰਾਰ ਦਿੱਤਾ ਗਿਆ। ਦੋ ਦਿਨ ਪਹਿਲਾਂ ਪਾਰਟੀ ਨੇ ਪੀਸੀ ਵਿੱਚ ਸਾਰੀ ਸੱਚਾਈ ਕਬੂਲ ਕਰ ਲਈ ਸੀ ਅਤੇ ਅੱਜ ਯੂ-ਟਰਨ ਲੈ ਲਿਆ।
ਇਹ ਗੁੰਡਾ ਪਾਰਟੀ ਨੂੰ ਧਮਕੀਆਂ ਦੇ ਰਿਹਾ ਹੈ, ਜੇਕਰ ਮੈਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮੈਂ ਸਾਰੇ ਰਾਜ਼ ਖੋਲ੍ਹ ਦੇਵਾਂਗਾ। ਇਸੇ ਲਈ ਉਹ ਲਖਨਊ ਤੋਂ ਲੈ ਕੇ ਹਰ ਥਾਂ ਸ਼ਰਣ ਵਿੱਚ ਘੁੰਮ ਰਿਹਾ ਹੈ।
ਅੱਜ ਉਸ ਦੇ ਦਬਾਅ ਹੇਠ ਪਾਰਟੀ ਨੇ ਹਾਰ ਮੰਨ ਲਈ ਅਤੇ ਇੱਕ ਗੁੰਡੇ ਨੂੰ ਬਚਾਉਣ ਲਈ ਪੂਰੀ ਪਾਰਟੀ ਵੱਲੋਂ ਮੇਰੇ ਚਰਿੱਤਰ 'ਤੇ ਸਵਾਲ ਉਠਾਏ ਗਏ। ਕੋਈ ਗੱਲ ਨਹੀਂ, ਮੈਂ ਪੂਰੇ ਦੇਸ਼ ਦੀਆਂ ਔਰਤਾਂ ਲਈ ਇਕੱਲੀ ਲੜ ਰਹੀ ਹਾਂ, ਮੈਂ ਆਪਣੇ ਲਈ ਵੀ ਲੜਾਂਗੀ। ਸਮਾਂ ਆਉਣ 'ਤੇ ਸਾਰਾ ਸੱਚ ਸਾਹਮਣੇ ਆਵੇਗਾ!