ਅੰਮ੍ਰਿਤਸਰ: ਗੁਰਜੀਤ ਔਜਲਾ ਦੇ ਹੱਕ 'ਚ ਸਚਿਨ ਪਾਇਲਟ ਨੇ ਕੀਤਾ ਪ੍ਰਚਾਰ
ਦੇਸ਼ ਵਿੱਚ ਜਦੋਂ ਬਣੇਗੀ ਸਰਕਾਰ, ਉਦੋਂ ਹੋਵੇਗਾ ਇੰਡੀਅਨ ਅਲਾਇਜ ਕੋਲੋਂ ਪਰਿਆਪਤ ਆੰਕੜਾ ਸਚਿਨ ਪਾਇਲਟ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 22 ਮਈ 2024 - ਜਿੱਥੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਹੁਣ ਵੱਡੇ ਚਿਹਰੇ ਸਟਾਰ ਪ੍ਰਚਾਰਕ ਦੇ ਤੌਰ ਤੇ ਉਤਰ ਰਹੇ ਹਨ ਉਹਦੇ ਹੀ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਆਇਆ ਸੀ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਨਾਂ ਨਾਲ ਆਮ ਆਦਮੀ ਪਾਰਟੀ ਦੇ ਉੱਤੇ ਵੀ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਅਤੇ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਕੇਂਦਰ ਵਿੱਚ ਆਪਣੀ ਸਰਕਾਰ ਬਣਾਉਣ ਦੇ ਸਵਾਲ ਤੇ ਪਰਿਆਪਤ ਅੰਕੜਾ ਆਉਣ ਦੀ ਗੱਲ ਕਹੀ ਗਈ ਉਹਨਾਂ ਨੇ ਕਿਹਾ ਕਿ ਜਿਸ ਤਰਾਂ ਹੈਰਾਨੀਜਨਕ ਨਤੀਜੇ ਕਾਂਗਰਸ ਦੇ ਹੱਕ ਦੇ ਵਿੱਚ ਆਏ ਸਨ ਉਸੇ ਤਰ੍ਹਾਂ ਦੇ ਹੀ ਨਤੀਜੇ ਹੁਣ ਇੱਕ ਵਾਰ ਫਿਰ ਤੋਂ ਪੂਰੇ ਦੇਸ਼ ਵਿੱਚ ਨਜ਼ਰ ਆ ਰਹੇ ਹਨ।
ਪੂਰੇ ਦੇਸ਼ ਵਿੱਚ ਜਿੱਥੇ ਲੋਕ ਸਭਾ ਦਾ ਚੋਣ ਅਖਾੜਾ ਭਖਿਆ ਹੋਇਆ ਹੈ ਉਥੇ ਹੀ ਦੂਸਰੇ ਪਾਸੇ ਵੱਡੇ ਚਿਹਰੇ ਵੀ ਹੁਣ ਪੰਜਾਬ ਚ ਆਉਣਾ ਸ਼ੁਰੂ ਹੋ ਚੁੱਕੇ ਹਨ ਇਸੇ ਲੜੀ ਦੇ ਤਹਿਤ ਸਚਿਨ ਪਾਇਲਟ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਉਹਨਾਂ ਵੱਲੋਂ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਚ ਪ੍ਰਚਾਰ ਕੀਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੱਚੀ ਨੂੰ ਪਾਇਲਟ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਤੇ ਹਮੇਸ਼ਾ ਹੀ ਭਰੋਸਾ ਜਤਾਉਂਦੇ ਰਹੇ ਹਨ ਅਤੇ ਇਸ ਵਾਰ ਉਹਨਾਂ ਵੱਲੋਂ ਜਿਆਦਾ ਭਰੋਸਾ ਕਾਂਗਰਸ ਤੇ ਫਿਰ ਜਤਾਇਆ ਜਾ ਰਿਹਾ ਹੈ। ਅਤੇ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਦੇ ਉੱਪਰ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਮਾਨਯੋਗ ਕੋਰਟ ਦਾ ਫੈਸਲਾ ਹੈ ਅਤੇ ਅਸੀਂ ਉਸ ਉੱਤੇ ਕੋਈ ਵੀ ਜਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦੇ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੋ ਕਿ 400 ਪਾਰ ਦਾ ਨਾਰਾ ਦੇ ਰਹੀ ਹੈ ਜਦੋਂ ਚਾ ਤਰੀਕ ਨੂੰ ਨਤੀਜੇ ਆਉਣਗੇ ਉਹ ਨਤੀਜੇ 2004 ਦੇ ਵਿੱਚ ਜੋ ਨਤੀਜੇ ਕਾਂਗਰਸ ਦੇ ਹੱਕ ਦੇ ਵਿੱਚ ਨਜ਼ਰ ਆਏ ਸਨ ਉਸੇ ਤਰ੍ਹਾਂ ਦੇ ਇਹ ਨਤੀਜੇ ਨਜ਼ਰ ਆਉਣਗੇ ਕਿਉਂਕਿ ਲੋਕ ਜਗ੍ਹਾ ਜਗ੍ਹਾ ਤੇ ਤਰਾਹੀ ਤਰਾਹੀ ਕਰ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਆਪਣੇ ਇਲਾਕੇ ਵਿੱਚ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਇਸੇ ਕਰਕੇ ਹੀ ਕਿਸਾਨ ਵੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੇ ਵੀ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹਰ ਵਰਗ ਇਸ ਵਾਰ ਘਰ ਰਿਹਾ ਹੈ। ਅਤੇ ਲੋਕ ਭਾਰਤੀ ਜਨਤਾ ਪਾਰਟੀ ਤੋਂ ਕਾਫੀ ਖਫਾ ਨਜ਼ਰ ਆ ਰਹੇ ਹਨ ਅਤੇ ਇਹ ਅੱਗੇ ਬੋਲਦੇ ਹੋਏ ਸਚਿਨ ਪਾਇਲਟ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਸ ਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣ ਲੋਕ ਸਭਾ ਵਿੱਚ ਪਹੁੰਚਣਗੇ ਅਤੇ ਆਪਣੀ ਆਵਾਜ਼ ਬੁਲੰਦਦੀ ਦੇ ਨਾਲ ਝੁਕਣਗੇ
ਇੱਥੇ ਦੱਸਣ ਯੋਗ ਹੈ ਕੀ ਗੁਰਜੀਤ ਸਿੰਘ ਔਜਲਾ ਵੱਲੋਂ ਲਗਾਤਾਰ ਹੀ ਆਪਣੀ ਤੂਫਾਨੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਲੜੀ ਦੇ ਤਹਿਤ ਹੀ ਅੱਜ ਰਾਜਸਥਾਨ ਦੇ ਕਾਂਗਰਸੀ ਕੱਦਵਰ ਨੇਤਾ ਸਚਿਨ ਪਾਇਲਟ ਵੱਲੋਂ ਵੀ ਗੁਰਜੀਤ ਸਿੰਘ ਔਜਲਾ ਦੇ ਹੱਕ ਚ ਪ੍ਰਚਾਰ ਕਰਨ ਵਾਸਤੇ ਪਹੁੰਚਿਆ ਗਿਆ ਉਥੇ ਉਹਨਾਂ ਵੱਲੋਂ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਧਾਰਮਿਕ ਮੁੱਦਿਆਂ ਤੇ ਰਾਜਨੀਤੀ ਕਰਨ ਦਾ ਆਰੋਪ ਲਗਾਇਆ ਉਥੇ ਹੀ ਉਹਨਾਂ ਵੱਲੋਂ ਦੇਸ਼ ਵਿੱਚ ਕਾਂਗਰਸ ਪਾਰਟੀ ਦਾ ਗਰਾਫ ਉੱਚਾ ਹੁੰਦਾ ਹੋਇਆ ਦੇਖ ਆਪਣੀ ਰਾਏ ਵੀ ਦਿੱਤੀ ਹੁਣ ਵੇਖਣਾ ਹੋਵੇਗਾ ਕਿ ਇੱਕ ਜੂਨ ਨੂੰ ਪੈਣ ਵਾਲੀਆਂ ਵੋਟਾਂ ਤੋਂ ਬਾਅਦ 4 ਜੂਨ ਨੂੰ ਕਿਸ ਦੇ ਹੱਕ ਦੇ ਵਿੱਚ ਤੀਜੇ ਸਾਹਮਣੇ ਆਉਂਦੇ ਹਨ ਅਤੇ ਕਾਂਗਰਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਹਨ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਜਿੱਦਾਂ ਜਿੱਦਾਂ ਆਖਰੀ ਗੇੜ ਨਜ਼ਦੀਕ ਆ ਰਿਹਾ ਹੈ ਉਸਦਾ ਤਰਾਂ ਹੀ ਹੁਣ ਸਿਆਸਤ ਵੀ ਪੂਰੀ ਤਰਹਾਂ ਨਾਲ ਗਰਮਾ ਰਹੀ ਹੈ।