ਪਟਿਆਲਾ ਸ਼ਾਹੀ ਪੱਗ ਕਿਸ ਸਿੱਖ ਨੌਜਵਾਨ ਨੇ ਬੰਨ੍ਹੀ PM ਮੋਦੀ ਦੇ
ਬਿਕਰਮਜੀਤ ਸਿੰਘ
ਪਟਿਆਲਾ, 23 ਮਈ 2024- ਪਟਿਆਲਾ ਰੈਲੀ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾਸ਼ਾਹੀ ਪੱਗ ਬੰਨ੍ਹ ਕੇ ਆਏ। ਮੋਦੀ ਦੀ ਪੱਗ ਵਾਲੀ ਫੋਟੋ ਸਾਹਮਣੇ ਆਉਣ ਤੋਂ ਬਾਅਦ ਸਭਨਾਂ ਦੇ ਮਨਾਂ ਵਿਚ ਸਵਾਲ ਹੈ ਕਿ, ਮੋਦੀ ਨੂੰ ਪੱਗ ਆਖ਼ਰ ਬੰਨ੍ਹੀਂ ਕਿਸ ਨੇ? ਬਾਬੂਸ਼ਾਹੀ ਵੱਲੋਂ ਪਤਾ ਲਾਉਣ ਤੇ ਇਹ ਗੱਲ ਸਾਹਮਣੇ ਆਈ ਕਿ, ਪੀਐੱਮ ਮੋਦੀ ਨੁੰ ਸੱਤ ਕਰਤਾਰ ਪੱਗੜੀ ਟ੍ਰੇਨਿੰਗ ਸੈਂਟਰ ਨੇੜੇ ਮਹਿੰਦਰਾ ਕਾਲਜ ਪਟਿਆਲਾ ਦੇ ਸੰਚਾਲਕ ਅਮਰਦੀਪ ਸਿੰਘ ਦੇ ਵੱਲੋਂ ਪੱਗ ਬੰਨੀਂ ਗਈ। ਅਮਰਦੀਪ ਸਿੰਘ ਪਿਛਲੇ 10 ਸਾਲਾਂ ਤੋਂ ਇਥੇ ਪੱਗੜੀ ਸੈਂਟਰ ਚਲਾ ਰਿਹਾ ਹੈ।
ਅਮਰਦੀਪ ਸਿੰਘ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ, ਪੀਐੱਮ ਮੋਦੀ ਨੂੰ ਪੱਗ ਬੰਨ੍ਹਣ ਤੋਂ ਪਹਿਲਾਂ ਉਹਦਾ ਸਾਰਾ ਬਾਇਓ ਚੈੱਕ ਕੀਤਾ ਗਿਆ ਅਤੇ ਸਾਰੀ ਪੁੱਛ ਪੜਤਾਲ ਕੀਤੀ ਗਈ, ਜਿਸ ਤੋਂ ਬਾਅਦ ਪੀਐੱਮ ਮੋਦੀ ਨੂੰ ਪੱਗ ਬੰਨ੍ਹਣ ਦੀ ਆਗਿਆ ਮਿਲੀ। ਅਮਰਦੀਪ ਸਿੰਘ ਮੁਤਾਬਿਕ, ਉਹਨੇ ਸਿਰਫ਼ 5 ਮਿੰਟਾਂ ਵਿਚ ਹੀ ਮੋਦੀ ਨੂੰ ਪੱਗ ਬੰਨ੍ਹ ਦਿੱਤੀ। ਜਦੋਂ ਬਾਬੂਸ਼ਾਹੀ ਨੇ ਸਵਾਲ ਕੀਤਾ ਕਿ, ਉਨ੍ਹਾਂ ਨੂੰ ਪੱਗ ਬੰਨ੍ਹਣ ਦਾ ਕਿੰਨਾ ਮੇਹਨਤਾਨਾ ਮਿਲਿਆ, ਤਾਂ ਇਸ ਸਵਾਲ ਦੇ ਜਵਾਬ ਵਿਚ ਅਮਰਦੀਪ ਸਿੰਘ ਨੇ ਕਿਹਾ ਕਿ, ਉਹਦਾ ਮਾਣ ਸਨਮਾਨ ਜ਼ਰੂਰ ਕੀਤਾ ਗਿਆ ਹੈ।