ਵਿਆਹ ਸਮਾਗਮ 'ਚ ਸ਼ਾਮਲ ਹੋਣ ਆਏ ਦੋ ਨੌਜਵਾਨ ਨਹਿਰ 'ਚ ਨਹਾਉਣ ਸਮੇਂ ਡੁੱਬੇ
- ਹਲਕਾ ਭੋਆ ਦੇ ਪਿੰਡ ਚੰਨੀ ਟੋਲਾ ਨੇੜੇ UBDC ਨਹਿਰ 'ਚ ਡੁੱਬੇ ਦੋ ਨੌਜਵਾਨ
- ਦੋਵੇਂ ਨੌਜਵਾਨ ਗੁੱਜਰ ਪਰਿਵਾਰ ਦੇ ਹਨ
- ਦੋਵੇਂ ਨੌਜਵਾਨ ਵਿਆਹ ਸਮਾਗਮ ਲਈ ਆਏ ਸਨ
- ਮੌਕੇ 'ਤੇ NDRF ਦੀਆਂ ਟੀਮਾਂ ਪਹੁੰਚੀਆਂ
- ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨਹਿਰ 'ਚੋਂ ਕੱਢੀਆਂ .
ਪਠਾਨਕੋਟ, 23 ਮਈ 2024 - ਇੱਕ ਪਾਸੇ ਪ੍ਰਸ਼ਾਸਨ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਨਹਿਰਾਂ ਵਿੱਚ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਕੁਝ ਲੋਕ ਅਜਿਹੀ ਗਲਤੀ ਕਰਕੇ ਨਹਿਰ ਵਿੱਚ ਨਹਾਉਣ ਚਲੇ ਜਾਂਦੇ ਹਨ, ਅਜਿਹਾ ਹੀ ਕੁਝ ਜ਼ਿਲ੍ਹਾ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ। ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਚੰਨੀ ਟੋਲਾ ਨੇੜੇ ਜਿੱਥੇ ਵਿਆਹ ਸਮਾਗਮ 'ਚ ਸ਼ਾਮਲ ਹੋਏ ਦੋ ਨੌਜਵਾਨ ਨਹਿਰ 'ਚ ਨਹਾਉਣ ਲਈ ਗਏ ਤਾਂ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ ਹੋ ਗਈ। ਦੋਵਾਂ ਨੌਜਵਾਨਾਂ ਦੇ ਡੁੱਬਣ ਨਾਲ ਵਿਆਹ ਸਮਾਗਮ ਦੀ ਖੁਸ਼ੀ ਸੋਗ 'ਚ ਬਦਲ ਗਈ, ਮੌਕੇ 'ਤੇ ਹੀ ਸਥਾਨਕ ਲੋਕਾਂ ਅਤੇ NDRF ਦੀ ਟੀਮ ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਦੋ ਨੌਜਵਾਨ ਨਹਿਰ 'ਚ ਨਹਾਉਣ ਗਏ ਸਨ ਅਤੇ ਡੂੰਘੇ ਪਾਣੀ 'ਚ ਰੁੜ੍ਹ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਐੱਨ.ਡੀ.ਆਰ.ਐੱਫ. ਦੀ ਮਦਦ ਨਾਲ ਉਨ੍ਹਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ। ਉਨ੍ਹਾਂ ਦੱਸਿਆ ਕਿ ਗੁਰਜਰ ਪਰਿਵਾਰ ਦੇ ਇਹ ਦੋਵੇਂ ਨੌਜਵਾਨ ਵਿਆਹ ਸਮਾਗਮ 'ਚ ਪੁੱਜੇ ਸਨ।