← ਪਿਛੇ ਪਰਤੋ
ਕੈਨੇਡਾ: ਬੱਸ ਹਾਦਸੇ ਲਈ ਜ਼ਿੰਮੇਵਾਰ ਪੰਜਾਬੀ ਡ੍ਰਾਈਵਰ ਨੂੰ ਡਿਪੋਰਟ ਕਰਨ ਦੇ ਹੁਕਮ ਕੈਲਗਰੀ, 25 ਮਈ, 2024: ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਨੇ ਸ਼ੁੱਕਰਵਾਰ ਨੂੰ ਕੈਨੇਡਰੀ ਵਿਚ ਹੋਈ ਵਰਚੁਅਲ ਸੁਣਵਾਈ ਦੌਰਾਨ ਛੇ ਸਾਲ ਪਹਿਲਾਂ ਵਾਪਰੇ ਹੰਮਬੋਲਡ ਬਰੋਂਕੋ ਬੱਸ ਹਾਦਸੇ ਲਈ ਜ਼ਿੰਮੇਵਾਰੀ ਪੰਜਾਬੀ ਡ੍ਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਡਿਪੋਰਟ ਕੀਤੇ ਜਾਣ ਦੇ ਹੁਕਮ ਸੁਣਾਏ ਹਨ। ਸਿੱਧੂ ਦੇ ਵਕੀਲ ਮਾਈਕਲ ਗ੍ਰੀਨੀ ਨੇ ਮੰਨਿਆ ਹੈ ਕਿ ਇਸ ਫੈਸਲੇ ਦੀ ਹੀ ਸੰਭਾਵਨਾ ਸੀ ਤੇ ਕਿਹਾ ਕਿ ਕੈਨੇਡਾ ਦੀ ਸਿਟੀਜ਼ਨਸ਼ਿਪ ਦਾ ਸਬੂਤ ਨਾ ਹੋਣਾ ਤੇ ਗੰਭੀਰ ਅਪਰਾਧ ਵਿਚ ਸ਼ਾਮਲ ਹੋਣ ਕਰ ਕੇ ਹੀ ਡਿਪੋਰਟ ਕਰਨ ਦਾ ਇਹ ਫੈਸਲਾ ਆਇਆ ਹੈ। ਭਾਰਤ ਦੇ ਰਹਿਣ ਵਾਲੇ ਸਿੱਧੂ ਕੋਲ ਕੈਨੇਡਾ ਵਿਚ ਸਥਾਈ ਨਾਗਰਿਕਤਾ ਹੈ। ਇਸਦੇ ਬਾਵਜੂਦ ਉਸਨੂੰ ਡਿਪੋਰਟ ਕਰਨ ਦੇ ਹੁਕਮ ਸੁਣਾਏ ਗਏ ਹਨ। ਦੂਜੇ ਪਾਸੇ ਹਾਦਸੇ ਵਿਚ ਮਾਰੇ ਗਏ ਇਕ ਅਵਿਕਤੀ ਦੇ ਪਿਤਾ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਇਹ ਕਹਿ ਰਹੇ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਡਿਪੋਰਟ ਕੀਤਾ ਜਾਵੇ।
Total Responses : 1131