ਹਰਿਆਣਾ ਦੀਆਂ 10 ਸੀਟਾਂ 'ਤੇ ਸਵੇਰੇ 9 ਵਜੇ ਤੱਕ 8.31% ਵੋਟਿੰਗ, ਵੱਡੇ ਲੀਡਰਾਂ ਨੇ ਪਾਈ ਵੋਟ
ਚੰਡੀਗੜ੍ਹ, 25 ਮਈ 2024 : ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸਵੇਰੇ 9 ਵਜੇ ਤੱਕ 8.31 ਫੀਸਦੀ ਵੋਟਿੰਗ ਹੋਈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਭਾਜਪਾ, ਕਾਂਗਰਸ, ਇਨੈਲੋ ਅਤੇ ਜੇਜੇਪੀ ਦੇ ਉਮੀਦਵਾਰਾਂ ਸਮੇਤ ਆਗੂ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ। ਸੀਐਮ ਨਾਇਬ ਸੈਣੀ ਨੇ ਅੰਬਾਲਾ ਵਿੱਚ, ਸਾਬਕਾ ਸੀਐਮ ਅਤੇ ਉਮੀਦਵਾਰ ਮਨੋਹਰ ਲਾਲ ਖੱਟਰ ਨੇ ਕਰਨਾਲ ਵਿੱਚ, ਕੁਲਦੀਪ ਬਿਸ਼ਨੋਈ ਨੇ ਹਿਸਾਰ ਵਿੱਚ, ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਿਰਸਾ ਵਿੱਚ ਅਤੇ ਕੇਂਦਰੀ ਮੰਤਰੀ ਅਤੇ ਉਮੀਦਵਾਰ ਕ੍ਰਿਸ਼ਨਪਾਲ ਗੁਰਜਰ ਨੇ ਫਰੀਦਾਬਾਦ ਵਿੱਚ ਆਪਣੀ ਵੋਟ ਪਾਈ।
ਅੰਬਾਲਾ ਚ ਪੋਲਿੰਗ ਸਟੇਸ਼ਨ 'ਤੇ ਬਿਜਲੀ ਗੁੱਲ ਹੋ ਗਈ। ਇਸ ਕਾਰਨ ਅੱਧਾ ਘੰਟਾ ਇੰਤਜ਼ਾਰ ਕਰਨਾ ਪਿਆ।
ਕੁਰੂਕਸ਼ੇਤਰ 'ਚ ਇਕ ਬਜ਼ੁਰਗ ਔਰਤ ਨੇ ਬੂਥ ਏਜੰਟ 'ਤੇ ਕਮਲ ਦਾ ਬਟਨ ਜ਼ਬਰਦਸਤੀ ਦਬਾਉਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਰੋਹਤਕ ਦੇ ਮੁਹੱਲਾ ਮਹਾਜਨ ਪੜਾਵ ਦੇ ਲੋਕਾਂ ਨੇ ਬਿਜਲੀ ਦੀ ਸਮੱਸਿਆ ਕਾਰਨ ਰੇਲਵੇ ਰੋਡ ਜਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ ਉਹ ਆਪਣੀ ਵੋਟ ਵੀ ਨਹੀਂ ਪਾਉਣਗੇ।
ਸੂਬੇ ਵਿੱਚ 2 ਕਰੋੜ 76 ਹਜ਼ਾਰ 768 ਵੋਟਰ ਹਨ। 10 ਸੀਟਾਂ ਲਈ 223 ਉਮੀਦਵਾਰ ਹਨ। ਜਿਸ ਵਿੱਚ ਇੱਕ ਸਾਬਕਾ ਸੀਐਮ ਅਤੇ 2 ਕੇਂਦਰੀ ਮੰਤਰੀਆਂ ਦੀ ਕਿਸਮਤ ਵੀ ਈਵੀਐਮ ਵਿੱਚ ਸੀਲ ਹੋਵੇਗੀ।