ਬਟਾਲਾ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਦੇ ਘਰਾਂ 'ਤੇ ਰੇਡ
ਰੋਹਿਤ ਗੁਪਤਾ
ਗੁਰਦਾਸਪੁਰ, 25 ਮਈ 2024 : ਬਟਾਲਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਿਜੀਲੈਂਸ ਜਾਂ ਫਿਰ ਐਕਸਾਈਜ਼ ਵਿਭਾਗ ਦਾ ਵੱਡਾ ਐਕਸ਼ਨ ਕੀਤਾ ਗਿਆ ਹੈ। ਅੱਜ ਸਵੇਰੇ ਤੜਕਸਾਰ ਹੀ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਲੀਡਰ ਪੱਪੂ ਜੈੰਤੀਪੁਰੀਆ ਦੇ ਘਰ ਰੇਡ ਪਿਛਲੇ ਇੱਕ ਘੰਟੇ ਤੋਂ ਚੱਲ ਰਹੀ ਹੈ, ਕਿਸੇ ਨੂੰ ਵੀ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਕੁੱਲ ਪੰਜ ਲੋਕਾਂ ਦੇ ਘਰ ਰੇਡ ਹੋਈ। ਬਟਾਲਾ ਦੇ ਮੇਅਰ ਸ਼ਰਾਬ ਕਾਰੋਬਾਰੀ ਅਤੇ ਉਹਨਾਂ ਦੇ ਜਿੰਨੇ ਵੀ ਨਜ਼ਦੀਕੀ ਸਨ ਉਹਨਾਂ ਦੇ ਘਰ ਖੰਗਾਲੇ ਜਾ ਰਹੇ ਹਨ ਪਰ ਫਿਲਹਾਲ ਇਹ ਪੁਖਤਾ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਕਿ ਰੀਡ ਵਿਜੀਲੈਂਸ ਦੀ ਹੈ ਜਾਂ ਈ ਡੀ ਵਗੈਰਾ ਦੀ। ਫਿਲਹਾਲ ਅਧਿਕਾਰੀ ਮੀਡੀਆ ਤੋਂ ਇਸ ਬਾਰੇ ਦੂਰੀ ਬਣਾਏ ਹੋਏ ਹਨ।
ਦੂਜੇ ਪਾਸੇ ਬਟਾਲਾ ਦੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਨੇ ਰੇਡ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਕਾਂਗਰਸੀ ਉਮੀਦਵਾਰ ਦੇ ਤੇਜ਼ੀ ਨਾਲ ਵੱਧ ਰਹੇ ਪ੍ਰਭਾਵ ਅਤੇ ਜਿੱਤ ਨੂੰ ਵੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਤੋਂ ਅਗਲੇ ਦਿਨ ਹੀ ਰੇਡ ਕੀਤੀ ਗਈ ਹੈ ਜੋ ਸਰਾਸਰ ਗਲਤ ਹੈ।