ਦਿੱਲੀ ਅਤੇ ਹਰਿਆਣਾ ਵਿਚ ਦੁਪਹਿਰ 1 ਵਜੇ ਤੱਕ ਕਿੰਨੀ ਵੋਟਿੰਗ ਹੋਈ ? ਪੜ੍ਹੋ ਵੇਰਵਾ
ਨਵੀਂ ਦਿੱਲੀ, 25 ਮਈ 2024 :
ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਲੋਕ ਸਭਾ ਸੀਟਾਂ 'ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਕੜਾਕੇ ਦੀ ਗਰਮੀ ਕਾਰਨ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਭੀੜ ਲੱਗੀ ਰਹੀ। ਅੱਜ ਦਿੱਲੀ ਦੀਆਂ ਸਾਰੀਆਂ 7 ਸੀਟਾਂ ਸਮੇਤ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।
ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ 8-8 ਸੀਟਾਂ 'ਤੇ ਵੀ ਵੋਟਿੰਗ ਹੋ ਰਹੀ ਹੈ। ਛੇਵੇਂ ਪੜਾਅ 'ਚ ਲੋਕ ਓਡੀਸ਼ਾ ਦੀਆਂ 6 ਸੀਟਾਂ, ਝਾਰਖੰਡ ਦੀਆਂ 4 ਸੀਟਾਂ ਅਤੇ ਜੰਮੂ-ਕਸ਼ਮੀਰ ਦੀ ਇਕ ਸੀਟ 'ਤੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਇਸ ਪੜਾਅ 'ਚ ਕੁੱਲ 11.13 ਕਰੋੜ ਵੋਟਰ 889 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਲੋਕ ਸਭਾ ਚੋਣਾਂ 2024 ਲਈ ਅੱਜ ਦੁਪਹਿਰ 1 ਵਜੇ ਤਕ ਦਿੱਲੀ ਵਿਖੇ 34.37 ਫ਼ੀ ਸਦੀ ਵੋਟਿੰਗ ਹੋਈ। ਹਰਿਆਣਾ ਵਿਚ 36.48 ਫ਼ੀ ਸਦੀ ਵੋਟਿੰਗ ਹੋਈ।
ਬਿਹਾਰ ਦੀਆਂ ਅੱਠ ਸੀਟਾਂ 'ਤੇ ਚੱਲ ਰਹੇ ਛੇਵੇਂ ਗੇੜ 'ਚ ਦੁਪਹਿਰ 1 ਵਜੇ ਤੱਕ ਵੋਟਿੰਗ ਦੇ ਅੰਕੜੇ ਆ ਗਏ ਹਨ। ਵੈਸ਼ਾਲੀ 'ਚ ਸਭ ਤੋਂ ਵੱਧ 40.48 ਫੀਸਦੀ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਵਾਲਮੀਕਿ ਨਗਰ 'ਚ 34.64 ਫੀਸਦੀ, ਪੱਛਮੀ ਚੰਪਾਰਣ 'ਚ 37.57 ਫੀਸਦੀ, ਪੂਰਬੀ ਚੰਪਾਰਨ 'ਚ 38.89 ਫੀਸਦੀ, ਗੋਪਾਲਗੰਜ 'ਚ 34.65 ਫੀਸਦੀ, ਸੀਵਾਨ 'ਚ 31.59 ਫੀਸਦੀ ਅਤੇ ਮਹਾਰਾਜਗੰਜ 'ਚ 34.75 ਫੀਸਦੀ ਵੋਟਿੰਗ ਹੋਈ ਹੈ ਅੱਠ ਸੀਟਾਂ 'ਤੇ ਦੁਪਹਿਰ 1 ਵਜੇ ਤੱਕ 36.48 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ ਹੈ।