ਰਿਟਾ. DTC ਪਰਮਜੀਤ ਸਿੰਘ ਹੋਏ ਆਪ 'ਚ ਸ਼ਾਮਿਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਇਆ ਸ਼ਾਮਿਲ
ਕੁਲਦੀਪ ਸਿੰਘ ਧਾਲੀਵਾਲ ਨਾਲ ਰਹੇ ਮੌਜੂਦ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 25 ਮਈ 2024
ਮਿਤੀ 31ਮਾਰਚ, 2024 ਨੂੰ ਜਲੰਧਰ ਤੋਂ ਬਤੌਰ ਡਵੀਜ਼ਨਲ ਕਮਿਸ਼ਨਰ ਐਕਸਾਈਜ ਵਿਭਾਗ ਸੇਵਾ ਨਿਭਾਉਂਦੇ ਹੋਏ ਸੇਵਾਮੁਕਤ ਹੋਏ ਹਨ। ਜੀ. ਐਸ. ਟੀ. ਕਾਨੂੰਨ ਅਤੇ ਐਕਸਾਈਜ ਕਾਨੂੰਨ ਦੇ ਮਾਹਿਰ ਮੰਨੇ ਜਾਂਦੇ ਹਨ ਅਤੇ ਵਿਭਾਗ ਵਿਚ ਕਾਫੀ ਲੰਬਾ ਸਮਾਂ ਪਾਲਿਸੀ ਵਿੰਗ ਵਿੱਚ ਕੰਮ ਕਰਦੇ ਰਹੇ ਹਨ। ਇਹਨਾਂ ਦਾ ਵਿਭਾਗੀ ਸਫਰ ਸ਼ਾਨਾਮੱਤਾ ਰਿਹਾ ਹੈ। ਇਹਨਾਂ ਦਾ ਵਿਭਾਗੀ ਤਜਰਬਾ
ਆਬਕਾਰੀ ਤੇ ਕਰ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਨਾਉਣ ਅਤੇ ਸਰਕਾਰੀ ਮਾਲੀਏ ਨੂੰ ਵਧਾਉਣ ਲਈ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਮਦਦਗਾਰ ਸਾਬਿਤ ਹੋਵੇਗਾ ।
ਸ਼ਹੀਦਭਗਤਸਿੰਘਨਗਰ( ਦੁਆਬਾ ਏਰੀਏ) ਨਾਲ ਸੰਬੰਧਿਤ ਹਨ ਅਤੇ ਰਿਹਾਇਸ਼ ਪੱਕੇ ਤੌਰ ਤੇ ਨਵਾਂਸ਼ਹਿਰ ਵਿਖੇ ਹੀ ਹੈ।