ਕੇਜਰੀਵਾਲ ਦਾ ਕੱਲ੍ਹ ਤੋਂ ਪੰਜਾਬ ਦੌਰਾ, 30 ਮਈ ਤੱਕ ਪੰਜਾਬ 'ਚ ਕਰਨਗੇ ਪ੍ਰਚਾਰ
ਨਵੀਂ ਦਿੱਲੀ, 25 ਮਈ 2024 : ਸੀਐਮ ਕੇਜਰੀਵਾਲ ਅੱਜ ਸ਼ਾਮ 7 ਵਜੇ ਸਿਵਲ ਲਾਈਨ ਸਥਿਤ ਆਪਣੀ ਰਿਹਾਇਸ਼ ਤੋਂ ਪੰਜਾਬ ਲਈ ਰਵਾਨਾ ਹੋਣਗੇਅਤੇ ਅੱਜ ਰਾਤ 9 ਵਜੇ ਅੰਮ੍ਰਿਤਸਰ ਪਹੁੰਚਣਗੇ। ਕੱਲ੍ਹ ਐਤਵਾਰ 26 ਮਈ ਨੂੰ ਬਾਅਦ ਦੁਪਹਿਰ ਸੀ.ਐਮ ਕੇਜਰੀਵਾਲ ਫਿਰੋਜ਼ਪੁਰ ਵਿੱਚ ਟਾਊਨ ਹਾਲ ਮੀਟਿੰਗ ਕਰਨਗੇ। ਅਰਵਿੰਦ ਕੇਜਰੀਵਾਲ ਕੱਲ੍ਹ 26 ਮਈ ਨੂੰ ਸ਼ਾਮ ਨੂੰ ਹੁਸ਼ਿਆਰਪੁਰ ਅਤੇ ਬਠਿੰਡਾ ਵਿੱਚ 'ਆਪ' ਉਮੀਦਵਾਰਾਂ ਦੇ ਸਮਰਥਨ ਵਿੱਚ ਰੋਡ ਸ਼ੋਅ ਕਰਨਗੇ। ਦਸ ਦਈਏ ਕਿ ਅਰਵਿੰਦ ਕੇਜਰੀਵਾਲ 30 ਮਈ ਤਕ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ।