← ਪਿਛੇ ਪਰਤੋ
ਹਰਿਆਣਾ: ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦੇ ਦਿਹਾਂਤ ਨਾਲ ਭਾਜਪਾ ਸਰਕਾਰ ਦੇ ਬਹੁਮਤ ’ਤੇ ਫਿਰ ਉਠਿਆ ਸਵਾਲ ਚੰਡੀਗੜ੍ਹ, 26 ਮਈ, 2024: ਹਰਿਆਣਾ ਵਿਚ ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦੇ ਦਿਹਾਂਤ ਨਾਲ ਨਾਇਬ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਬਹੁਮਤ ਦਾ ਮੁੱਦਾ ਫਿਰ ਗਰਮਾ ਗਿਆ ਹੈ। ਐਡਵੋਕੇਟ ਹੇਮੰਤ ਕੁਮਾਰ ਨੇ ਦੱਸਿਆ ਕਿ ਹੁਣ ਹਰਿਆਣਾ ਵਿਧਾਨ ਸਭਾ ਵਿਚ ਮੈਂਬਰਾਂ ਦੀ ਗਿਣਤੀ ਘੱਟਕੇ 87 ਰਹਿ ਗਈ ਹੈ ਤੇ ਬਹੁਮਤ ਲਈ 44 ਵਿਧਾਇਕਾਂ ਦੀ ਜ਼ਰੂਰਤ ਹੈ। ਉਹਨਾਂ ਦੱਸਿਆ ਕਿ ਭਾਜਪਾ ਦੇ 40,ਹਰਿਆਣਾ ਲੋਕ ਪਾਰਟੀ ਦੇ ਗੋਪਾਲ ਕਾਂਡਾ ਅਤੇ ਇਕ ਆਜ਼ਾਦ ਵਿਧਾਇਕ ਨਇਨ ਪਾਲ ਰਾਵਤ ਨੂੰ ਮਿਲ ਕੇ ਸਰਕਾਰ ਕੋਲ 42 ਵਿਧਾਇਕ ਹਨ। ਸਪੀਕਰ ਗਿਆਨ ਚੰਦ ਗੁਪਤਾ ਸਿਰਫ ਵੋਟਾਂ ਬਰਾਬਰ ਹੋਣ ਦੇ ਹਾਲਾਤ ਵਿਚ ਵੋਟਾਂ ਪਾ ਸਕਦੇ ਹਨ। ਵਿਧਾਨ ਸਭਾ ਉਪ ਚੋਣਾਂ ਲੜ ਰਹੇ 5 ਮੌਜੂਦਾ ਵਿਧਾਇਕਾਂ ਦੇ ਚੋਣ ਨਤੀਜੇ ਆਉਣ ਤੱਕ ਇਹੀ ਹਾਲਾਤ ਬਣੇ ਰਹਿਣਗੇ।
Total Responses : 1131