← ਪਿਛੇ ਪਰਤੋ
ਕੇਜਰੀਵਾਲ ਅੱਜ ਹੁਸ਼ਿਆਰਪੁਰ ਤੇ ਬਠਿੰਡਾ ਅਤੇ ਭਗਵੰਤ ਮਾਨ ਫਿਰੋਜ਼ਪੁਰ ’ਚ ਕੱਢਣਗੇ ਰੋਡ ਸ਼ੋਅ ਚੰਡੀਗੜ੍ਹ, 26 ਮਈ, 2024: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਹੁਸ਼ਿਆਰਪੁਰ ਤੇ ਬਠਿੰਡਾ ਵਿਚ ਰੋਡ ਸ਼ੋਅ ਕੱਢਣਗੇ। ਉਹ ਦੁਪਹਿਰ 2.00 ਵਜੇ ਹੁਸ਼ਿਆਰਪੁਰ ਵਿਚ ਸ੍ਰੀ ਵਾਲਮੀਕਿ ਚੌਂਕ ਨੇੜੇ ਕੰਡੀ ਪਹਿਲਵਾਨ ਦੀ ਹੱਟੀ, ਆਨੰਦ ਵੈਸ਼ਨੋ ਢਾਬੇ ਤੋਂ ਸ਼ੋਅ ਦੀ ਸ਼ੁਰੂਆਤ ਕਰਨਗੇ। ਇਸ ਉਪਰੰਤ ਉਹ 3.30 ਵਜੇ ਬਠਿੰਡਾ ਵਿਚ ਪਰਸ ਰਾਮ ਨਗਰ ਸੰਦੀਪ ਸਿੰਘ ਚੌਂਕ ਬਠਿੰਡਾ ਤੋਂ ਰੋਡ ਸ਼ੋਅ ਦੀ ਸ਼ੁਰੂ ਕਰਨਗੇ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਫਿਰੋਜ਼ਪੁਰ ਵਿਚ ਸ਼ਾਮ 5.00 ਵਜੇ ਪੁਲਿਸ ਥਾਣਾ ਚੌਂਕ ਫਿਰੋਜ਼ਪੁਰ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕਰਨ ਅਤੇ ਇਸ ਉਪਰੰਤ ਗੁਰੂ ਹਰਿ ਸਹਾਏ ਵਿਚ ਮੇਨ ਰੋਡ ਨੇੜੇ ਪੁਲਿਸ ਸਟੇਸ਼ਨ ਮਾਨ ਇਲੈਕਟ੍ਰਿਕ ਸਟੋਰ ਗੁਰੂ ਹਰਿ ਸਹਾਏ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕਰਨਗੇ।
Total Responses : 1131