ਲੋਕ ਸਭਾ ਚੋਣਾਂ 2024 : ਰਾਘਵ ਚੱਢਾ ਅੱਜ ਤੋਂ ਪੰਜਾਬ 'ਚ ਕਰਨਗੇ ਚੋਣ ਪ੍ਰਚਾਰ
ਲੁਧਿਆਣਾ ਤੇ ਖੰਨਾ 'ਚ ਕਰਨਗੇ ਰੋਡ ਸ਼ੋਅ, ਜਨ ਸਭਾਵਾਂ 'ਚ ਮੰਗਣਗੇ ਵੋਟਾਂ
ਲੁਧਿਆਣਾ, 27 ਮਈ 2024 : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਜ ਤੋਂ ਪੰਜਾਬ ਵਿੱਚ ਲੋਕ ਸਭਾ ਚੋਣ ਪ੍ਰਚਾਰ ਅੱਜ ਤੋਂ ਕਰਨਗੇ। ਅੱਜ ਦੁਪਹਿਰ 1 ਵਜੇ ਤੋਂ ਬਾਅਦ ਰੋਡ ਸ਼ੋਅ ਅਤੇ ਜਨ ਸਭਾਵਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰਨਗੇ।
ਉਹ ਸਭ ਤੋਂ ਪਹਿਲਾਂ ਸਾਹਨੇਵਾਲ ਦੀਪ ਕਲੋਨੀ, ਢੰਡਾਰੀ ਖੁਰਦ ਫੋਕ ਪੁਆਇੰਟ ਪਹੁੰਚ ਰਿਹਾ ਹੈ। ਇੱਥੋਂ ਉਹ ਵਿਧਾਨ ਸਭਾ ਹਲਕਾ ਪਾਇਲ ਦੇ ਐਸਬੀਐਸ ਨਗਰ ਵਿੱਚ ਲੋਕਾਂ ਨੂੰ ਮਿਲਣਗੇ। ਚੱਢਾ ਸ਼ਾਮ 4 ਵਜੇ ਕ੍ਰਿਸ਼ਨਾ ਨਗਰ, ਖੰਨਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਚੱਢਾ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਲਈ ਲੋਕਾਂ ਦਾ ਸਮਰਥਨ ਮੰਗਣਗੇ।