ਵੂਮੈਨ ਕਮਿਸ਼ਨ ਨੇ ਮੰਤਰੀ ਬਲਕਾਰ ਸਿੰਘ ਮਾਮਲੇ ਚ ਡੀਜੀਪੀ ਤੋਂ ਤਿੰਨ ਦਿਨਾਂ ਚ ਮੰਗ ਰਿਪੋਰਟ
ਚੰਡੀਗੜ੍ਹ, 27 ਮਈ 2024- ਮੰਤਰੀ ਬਲਕਾਰ ਸਿੰਘ ਦੀ ਕਥਿਤ ਵੀਡੀਓ ਮਾਮਲੇ ਵਿਚ ਨੈਸ਼ਨਲ ਵੂਮੈਨ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਵੂਮੈਨ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਕੋਲੋਂ ਮਾਮਲੇ ਦੀ ਤਿੰਨਾਂ ਦੇ ਅੰਦਰ ਰਿਪੋਰਟ ਮੰਗੀ ਹੈ। ਇਸ ਸਬੰਧੀ ਸੋਸ਼ਲ ਮੀਡੀਆ ਤੇ ਵੂਮੈਨ ਕਮਿਸ਼ਨ ਨੇ ਲਿਖਿਆ ਕਿ, ਬਲਕਾਰ ਸਿੰਘ ਵਿਰੁੱਧ ਉਨ੍ਹਾਂ ਕੋਲ ਟਵਿੱਟਰ ਜਰੀਏ ਜਾਣਕਾਰੀ ਮਿਲੀ ਹੈ, ਜਿਸ ਤੋਂ ਉਹ ਖਾਸਾ ਪ੍ਰੇਸ਼ਾਨ ਹੈ। ਵੂਮੈਨ ਕਮਿਸ਼ਨ ਨੇ ਅੱਗੇ ਲਿਖਿਆ ਕਿ, ਟਵਿੱਟਰ ਤੇ ਕੀਤੀਆਂ ਗਈਆਂ ਪੋਸਟ ਕੀਤੀਆਂ ਗਈਆਂ ਰਿਪੋਰਟਾਂ ਜੇ ਪ੍ਰਮਾਣਿਤ ਹੁੰਦੀਆਂ ਹਨ ਤਾਂ, ਇਹ ਆਈਪੀਸੀ ਦੀਆਂ ਧਰਾਵਾਂ 354, 354-ਬੀ ਦੇ ਤਹਿਤ ਗੰਭੀਰ ਉਲੰਘਾਣਾਵਾਂ ਬਣਦੀਆਂ ਅਤੇ ਸਿੱਧੇ ਤੌਰ ਤੇ ਔਰਤ ਦੀ ਇੱਜਤ ਨੂੰ ਠੇਸ ਪਹੁੰਚਾਉਂਦੀਆਂ ਹਨ। ਵੂਮੈਨ ਕਮਿਸ਼ਨ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਤੁਰੰਤ ਦਖਲ ਦੀ ਮੰਗ ਕਰਦੇ ਹੋਏ ਡੀਜੀਪੀ ਪੰਜਾਬ ਕੋਲੋਂ ਤੁਰੰਤ ਅਤੇ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਰਿਪੋਰਟ ਤਿੰਨ ਦਿਨਾਂ ਦੇ ਅੰਦਰ ਪੇਸ਼ ਕਰਨ ਦਾ ਹੁਕਮ ਦਿੰਦੀ ਹੈ।