ਕੈਨੇਡਾ : ਸਰਕਾਰ ਨੇ ਗਾਜ਼ਾ ਦੇ ਸ਼ਰਨਾਰਥੀਆਂ ਦੀ ਗਿਣਤੀ ਵਧਾਉਣ ਦਾ ਕੀਤਾ ਐਲਾਨ
ਸਰੀ, 28 ਮਈ 2028 : ਇਜ਼ਰਾਈਲ ਅਤੇ ਹਮਾਸ ਦੀ ਜੰਗ ਦੌਰਾਨ ਗਾਜ਼ਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੇਘਰ ਹੋ ਗਏ ਹਨ ਅਤੇ ਵੱਡੀ ਗਿਣਤੀ ਵਿਚ ਮਾਰੇ ਵੀ ਗਏ ਹਨ। ਇਸੇ ਸਬੰਧ ਵਿਚ ਹੁਣ ਟਰੂਡੋ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਹੈ ਕਿ ਉਹ ਗਾਜ਼ਾ ਤੋਂ ਕੈਨੇਡਾ 1,000 ਤੋਂ 5,000 ਤੱਕ ਸ਼ਰਨਾਰਥੀਆਂ ਦੀ ਗਿਣਤੀ ਨੂੰ ਵਧਾ ਰਹੇ ਹਨ।