ਪੰਜਾਬ ’ਚ ਆਖਰੀ ਪੜਾਅ ’ਤੇ ਪੁੱਜਾ ਚੋਣ ਪ੍ਰਚਾਰ, ਕੱਲ੍ਹ ਹੋਵੇਗਾ ਚੋਣ ਪ੍ਰਚਾਰ ਬੰਦ
ਚੰਡੀਗੜ੍ਹ, 29 ਮਈ, 2024: ਪੰਜਾਬ ’ਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਆਖ਼ਰੀ ਪੜਾਅ ’ਤੇ ਪਹੁੰਚ ਗਿਆ ਹੈ। ਕੱਲ੍ਹ 30 ਮਈ ਦੀ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ।
ਇਸ ਦੌਰਾਨ ਸੂਬੇ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਵੀ ਆਪਣੀ ਪੂਰੀ ਤਾਕਤ ਚੋਣ ਪ੍ਰਚਾਰ ’ਤੇ ਲਗਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਐਮ ਪੀ ਰਾਘਵ ਚੱਢਾ ਤੇ ਸੰਜੇ ਸਿੰਘ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ’ਤੇ ਲੱਗੇ ਹੋਏ ਹਨ।
ਇਸੇ ਤਰੀਕੇ ਅਕਾਲੀ ਦਲ ਲਈ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ ਜਦੋਂ ਕਿ ਭਾਜਪਾ ਵੱਲੋਂ ਕੇਂਦਰੀ ਮੰਤਰੀਆਂ ਨੇ ਚੋਣ ਪਿੜ ਮਘਾਇਆ ਹੋਇਆ ਹੈ। ਸੂਬੇ ਵਿਚ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਪਹਿਲਾਂ ਚੋਣ ਰੈਲੀਆਂ ਕਰ ਚੁੱਕੇ ਹਨ ਅਤੇ ਅੱਜ 29 ਮਈ ਨੂੰ ਰਾਹੁਲ ਗਾਂਧੀ ਮੁੱਲਾਂਪੁਰ ਦਾਖਾ ਤੇ ਪਟਿਆਲਾ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।