"ਯੂਥ ਚੱਲਿਆ ਬੂਥ" ਗਤੀਵਿਧੀ ਅਨੁਸਾਰ ਜਿਲਾ ਪ੍ਰਬੰਧਕੀ ਕੰਪਲੈਕਸ ਤੋਂ ਮਾਰਚ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਮਈ 2024 - ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮਾਂ ਅਨੁਸਾਰ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਅਤੇ ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਸਵੀਪ ਟੀਮ ਵੱਲੋਂ ਸਵੇਰੇ " ਯੂਥ ਚੱਲਿਆ ਬੂਥ" ਗਤੀਵਿਧੀ ਅਨੁਸਾਰ ਜਿਲਾ ਪ੍ਰਬੰਧਕੀ ਕੰਪਲੈਕਸ ਤੋਂ ਇੱਕ ਮਾਰਚ ਕੀਤਾ ਗਿਆ ਜਿਹਨੇ ਵੱਖ ਵੱਖ ਬੂਥਾਂ ਦਾ ਦੌਰਾ ਕੀਤਾ। ਇਸ ਮਾਰਚ ਨੂੰ ਜ਼ਿਲ੍ਹਾ ਸਵੀਪ ਨੋਡਲ ਅਫਸਰ ਸਤਨਾਮ ਸਿੰਘ ਸੂੰਨੀ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਗੀ ਦਿੱਤੀ ਗਈ। ਇਸ ਮਾਰਚ ਨੇ ਵੱਖ-ਵੱਖ ਜਿਲੇ ਦੇ ਬੂਥਾਂ ਦਾ ਦੌਰਾ ਕੀਤਾ ਅਤੇ ਉਥੇ ਹਾਜ਼ਰ ਨੌਜਵਾਨ ਵੋਟਰਾਂ ਅਤੇ ਹੋਰ ਵੋਟਰਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਪਹਿਲੀ ਜੂਨ ਦਿਨ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ 2024 ਆ ਰਹੀਆਂ ਨੇ ਜਿਸ ਵਿੱਚ ਸਾਡਾ ਮਿਸ਼ਨ ਹੈ " ਇਸ ਬਾਰ , ਜਿਲਾ ਸ਼ਹੀਦ ਭਗਤ ਸਿੰਘ ਨਗਰ 75 ਪਾਰ "।ਇਸ ਲਈ ਆਪ ਸਭ ਨੂੰ ਇਹ ਕਹਿਣਾ ਹੈ ਕਿ ਤੁਸੀਂ ਆਪਣੇ ਪਰਿਵਾਰ ਆਂਢ ਗੁਆਂਢ, ਗਲੀ ਮਹੱਲੇ, ਰਿਸ਼ਤੇਦਾਰ, ਮਿੱਤਰਾਂ ਦੋਸਤਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਇਸ ਮਿਸ਼ਨ ਨੂੰ ਪ੍ਰਾਪਤ ਕਰਨ ਵਿੱਚ ਸਾਥ ਦੇਣ ਅਤੇ ਲੋਕਤੰਤਰ ਦੇ ਆ ਰਹੇ ਮਹਾ ਉਤਸਵ ਦਾ ਹਿੱਸਾ ਬਣਨ। ਇਸ ਮੌਕੇ ਰਜਿੰਦਰ ਕੁਮਾਰ ਸਵੀਪ ਨੋਡਲ ਅਫਸਰ ਬਲਾਚੌਰ, ਤਰਸੇਮ ਲਾਲ ਸਵੀਪ ਨੋਡਲ ਅਫਸਰ ਨਵਾਂ ਸ਼ਹਿਰ ਓਂਕਾਰ ਸਿੰਘ, ਕੁਲਦੀਪ ਸਿੰਘ, ਰਜਨੀਸ਼ ਕੁਮਾਰ, ਨਰਿੰਦਰ ਰਾਣਾ, ਕੁਲਬੀਰ ਨੇਗੀ ,ਰਾਸ਼ਕ ਕੁਮਾਰ ਆਦਿ ਹਾਜ਼ਰ ਸਨ ।