ਚੰਡੀਗੜ੍ਹ: ਸੈਕਟਰ 17 'ਚ ਮੋਬਾਈਲ ਟਾਵਰ ਤੇ ਚੜਿਆ ਹਰਿਆਣੇ ਦਾ ਵਿਅਕਤੀ, ਸੀਐੱਮ ਮਾਨ ਨੂੰ ਮਿਲਣ ਲਈ ਬਜਿੱਦ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 11 ਜੂਨ, 2024: ਜੀਂਦ ਹਰਿਆਣਾ ਦੇ ਇੱਕ ਵਿਅਕਤੀ, ਜਿਸ ਦੀ ਪਛਾਣ ਬਿਕਰਮ ਵਜੋਂ ਹੋਈ ਹੈ, ਨੇ ਇੱਥੇ ਸੈਕਟਰ 17 ਵਿੱਚ ਆਈਐਸਬੀਟੀ ਨੇੜੇ ਇੱਕ ਮੋਬਾਈਲ ਟਾਵਰ 'ਤੇ ਚੜ੍ਹ ਕੇ ਕਈਆਂ ਨੂੰ ਹੈਰਾਨ ਕਰ ਦਿੱਤਾ। ਬਿਕਰਮ ਨੇ ਦੱਸਿਆ ਕਿ ਉਸਨੇ ਪੰਜਾਬ ਸਰਕਾਰ ਨੂੰ ਜਾਇਦਾਦ ਦੇ ਵਿਵਾਦ ਸਬੰਧੀ ਕਈ ਸ਼ਿਕਾਇਤਾਂ ਦਿੱਤੀਆਂ ਸਨ ਪਰ ਉਸਦੀ ਸੁਣਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੇ ਹਨ ਅਤੇ ਜਦੋਂ ਤੱਕ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣ ਦਾ ਭਰੋਸਾ ਨਹੀਂ ਦਿੰਦੇ, ਉਦੋਂ ਤੱਕ ਉਹ ਹੇਠਾਂ ਨਹੀਂ ਉਤਰਨਗੇ।
ਚੰਡੀਗੜ੍ਹ ਪੁਲੀਸ ਦੇ ਡੀਐਸਪੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੁਲੀਸ ਲਗਾਤਾਰ ਬਿਕਰਮ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਭਿਆਨਕ ਗਰਮੀ ਵਿੱਚ ਸਵੇਰੇ 8 ਵਜੇ ਤੋਂ ਟਾਵਰ 'ਤੇ ਬੈਠਾ ਹੈ।