ਪ੍ਰੋ ਗੁਰਭਜਨ ਗਿੱਲ ਦੀ ਪਤਨੀ ( DPRO ਲੁਧਿਆਣਾ ਪੁਨੀਤ ਪਾਲ ਗਿੱਲ ਦੀ ਮਾਤਾ ) ਦੀ ਕਾਰ ਚੋਰੀ ਦੀ ਸ਼ਰੇਆਮ ਕੋਸ਼ਿਸ
ਲੁਧਿਆਣਾ , 17 ਸੂਚੀ, 2024: 17 ਸੂਚੀ ਦੀ ਰਾਤ ਦੇ ਲਗਭਗ ਪੌਣੇ 10 ਵਜੇ ਚੋਰਾਂ ਨੇ ਬਿਨਾ ਕਿਸੇ ਡਰ ਭੌ ਦੇ ਲੁਧਿਆਣੇ ਦੇ ਸ਼ਹੀਦ ਭਗਤ ਸਿੰਘ ਨਗਰ ਵਿਚੋਂ ਇੱਕ RITz ਚਾਰ ਚੋਰੀ ਕਰ ਦੀ ਕੋਸ਼ਿਸ਼ ਕੀਤੀ। ਇਹ ਕਾਰ ਨਾਮੀ ਪੰਜਾਬੀ ਹਸਤੀ ਪ੍ਰੋ ਗੁਰਭਜਨ ਸਿੰਘ ਗਿੱਲ ਦੀ ਪਤਨੀ ਅਤੇ DPRO ਲੁਧਿਆਣਾ ਪੁਨੀਤ ਪਾਲ ਗਿੱਲ ਦੀ ਮਾਤਾ ਦੀ ਹੈ ਅਤੇ ਉਨ੍ਹਾਂ ਦੇ ਘਰ ਦੇ ਅਗੇ ਹੀ ਪਾਰਕ ਕੀਤੀ ਹੋਈ ਸੀ। ਪਰ ਕਾਰ ਵਿਚ ਅਲਾਰਮ ਲਗਾ ਹੋਣ ਅਤੇ ਘਰ ਅਗੇ CCTV ਲਾਇਆ ਹੋਣ ਕਰ ਕੇ ਇਹ ਚੋਰ ਆਪਣੇ ਯਤਨ ਵਿਚ ਨਾਕਾਮ ਰਹੇ ਕਿਓਂਕਿ ਕਾਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੀ ਫਲੈਸ਼ ਅਲਾਰਮ ਵੱਜ ਗਿਆ ਜਿਸ ਨਾਲ ਘਰ ਵਾਲੇ ਅਤੇ ਹੋ ਲੋਕ ਅਲਰਟ ਹੋ ਗਏ। ਸੀਟ ਵਜੋਂ ਚੋਰ ਭੱਜ ਗਏ। ਉਹ ਇੱਕ ਬਾਈਕ ਤੇ ਆਏ ਸਨ।
ਇਸੇ ਜਗਾ ਤੇ ਪਿਛਲੇ ਦੋ ਮਹੀਨਿਆਂ ਵਿਚ ਚੋਰੀ ਦੀ ਇਹ ਦੂਜੀ ਘਟਨਾ ਹੈ. ਉਦੋਂ ਚੋਰ ਇਸੇ ਕਾਰ ਦੀ ਬੈਟਰੀ ਚੋਰੀ ਕਰ ਕੇ ਲੈ ਗਏ ਸਨ। ਇਸ ਤੋਂ ਬਾਅਦ ਹੀ ਇਸ ਕਾਰ ਵਿਚ ਸੈਂਟਰ ਲਾਕ ਅਤੇ ਅਲਾਰਮ ਲਵਾਇਆ ਗਿਆ ਸੀ ਅਤੇ CCTV ਵੀ ਲਵਾਇਆ ਗਿਆ ਸੀ। ਅੱਜ ਰਾਤ ਦੀ ਇਹ ਪੂਰੀ ਘਟਨਾ CCTV ਵਿਚ ਕੈਦ ਹੋ ਗਈ ਹੈ ਅਤੇ ਇਸ ਦੀ ਰਿਪੋਰਟ ਪੁਲਿਸ ਨੂੰ ਦੇ ਦਿਤੀ ਗਈ ਹੈ ਪਰ ਪਰਿਵਾਰ ਵਾਲੇ ਅਤੇ ਹੋਰ ਲੋਕ ਚੋਰਾਂ ਦੇ ਵੱਧ ਰਹੇ ਹੌਸਲੇ ਤੋਂ ਬੇਹੱਦ ਪ੍ਰੇਸ਼ਾਨ ਹਨ.