ਝੰਜੇੜੀ ਕੈਂਪਸ ਦੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੇ ਖ਼ੁਦਮੁਖ਼ਤਿਆਰ ਕੈਂਪਸ ਦਾ ਦਰਜਾ ਪ੍ਰਾਪਤ ਕੀਤਾ
ਸਾਡੇ ਦੇਸ਼ ਦੇ 45,000 ਡਿਗਰੀ ਕਾਲਜਾਂ ਵਿਚੋਂ ਸਿਰਫ਼ 995 ਹੀ ਖ਼ੁਦਮੁਖ਼ਤਿਆਰ, ਅਸੀਂ ਉਨ੍ਹਾਂ ਵਿਚੋਂ ਇੱਕ ਹਾਂ - ਐਮ ਡੀ ਅਰਸ਼ ਧਾਲੀਵਾਲ
ਮੋਹਾਲੀ, 17 ਜੁਲਾਈ 2024- ਸੀ ਜੀ ਸੀ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ ਜੀ ਸੀ) ਨੇ ਖ਼ੁਦਮੁਖ਼ਤਿਆਰ ਦਰਜਾ ਦਿੱਤਾ ਹੈ। ਇਸ ਨਵੇਂ ਦਰਜੇ ਦੇ ਨਾਲ, ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਹੁਣ ਆਪਣੇ ਕੋਰਸ, ਸਿਲੇਬਸ, ਰੁਟੀਨ ਤਿਆਰ ਕਰਨ ਅਤੇ ਇਮਤਿਹਾਨ ਦਾ ਆਯੋਜਨ ਕਰਨ ਦੇ ਨਾਲ-ਨਾਲ ਅਗਾਊਂ ਇਜਾਜ਼ਤ ਤੋਂ ਬਿਨਾਂ ਪੇਪਰਾਂ ਦਾ ਮੁਲਾਂਕਣ ਕਰਨ ਦੇ ਯੋਗ ਹੋਵੇਗਾ। ਇਹ ਵੱਕਾਰੀ ਮਾਨਤਾ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ, ਖੋਜ ਦੇ ਇੱਕ ਮਜ਼ਬੂਤ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਕੱਲ੍ਹ ਦੇ ਦੂਰ-ਦਰਸ਼ੀ ਇੰਜੀਨੀਅਰ ਲੀਡਰਾਂ ਨੂੰ ਤਿਆਰ ਕਰਨ ਲਈ ਝੰਜੇੜੀ ਕੈਂਪਸ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਝੰਜੇੜੀ ਕੈਂਪਸ ਨੂੰ ’ਏ+’ ਮਾਨਤਾ ਪ੍ਰਦਾਨ ਕਰਕੇ ਨੈਟੀਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ ਯਾਨੀ ਨੈਕ ਵੱਲੋਂ ਸਿੱਖਿਆ ਵਿਚ ਸ਼ਾਨਦਾਰ ਗੁਣਵੱਤਾ ਲਈ ਮਾਨਤਾ ਪ੍ਰਦਾਨ ਕੀਤੀ ਹੈ।
ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਇਸ ਉਪਲਬਧੀ ਲਈ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਖ਼ੁਦਮੁਖ਼ਤਿਆਰੀ ਹਾਸਿਲ ਕਰਨ ਨਾਲ, ਸੀ ਈ ਸੀ ਇੱਕ ਪਾਠਕ੍ਰਮ ਨੂੰ ਡਿਜ਼ਾਈਨ ਕਰਨ ਅਤੇ ਲਾਗੂ ਕਰਨ ਦੀ ਅਕਾਦਮਿਕ ਆਜ਼ਾਦੀ ਪ੍ਰਾਪਤ ਕਰਦਾ ਹੈ। ਜੋ ਕਿ ਉਦਯੋਗ ਅਤੇ ਸਮਾਜ ਦੀਆਂ ਵਿਕਾਸਸ਼ੀਲ ਲੋੜਾਂ ਨੂੰ ਧਿਆਨ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਤਿ-ਆਧੁਨਿਕ ਪ੍ਰੋਗਰਾਮਾਂ ਨੂੰ ਪੇਸ਼ ਕਰਨ, ਰੀਅਲ-ਟਾਈਮ ਵਿਚ ਸਿਲੇਬਸ ਨੂੰ ਸੋਧਣ, ਅਤੇ ਵਿਗਿਆਨ ਅਤੇ ਤਕਨਾਲੋਜੀ ਵਿਚ ਨਵੀਨਤਮ ਤਰੱਕੀਆਂ ਨੂੰ ਸਹਿਜੇ ਹੀ ਸ਼ਾਮਲ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਖੋਜ ਦੇ ਮੌਕੇ ਵਧਾਏ ਜਾਣਗੇ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਇਹ ਮਾਣਮੱਤੀ ਉਪਲਬਧੀ ਤੇ ਖ਼ੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿਚ 45,000 ਡਿਗਰੀ ਕਾਲਜਾਂ ਵਿਚੋਂ, ਸਿਰਫ਼ 995 ਜਾਂ ਲਗਭਗ 2% ਕੈਂਪਸ ਹੀ ਖ਼ੁਦਮੁਖ਼ਤਿਆਰ ਹਨ। ਇਹ ਖ਼ੁਦਮੁਖ਼ਤਿਆਰੀ ਸਾਨੂੰ ਤੇਜ਼ੀ ਨਾਲ ਬਦਲ ਰਹੇ ਵਿੱਦਿਅਕ ਸਿਸਟਮ ਨੂੰ ਤੇਜ਼ੀ ਨਾਲ ਢਾਲਣ ਦੀ ਇਜਾਜ਼ਤ ਦੇਵੇਗੀ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਸਾਡੇ ਵਿਦਿਆਰਥੀ ਬਿਹਤਰੀਨ ਢੁਕਵੇਂ ਮੌਕੇ ਪ੍ਰਾਪਤ ਹੋਣਗੇ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਗਰੁੱਪ ਆਫ਼ ਕਾਲਜ ਦੀ ਝੰਜੇੜੀ ਕੈਂਪਸ ਦੀ ਫਾਈਲ ਫ਼ੋਟੋ ।