← ਪਿਛੇ ਪਰਤੋ
ਜਲੰਧਰ : ਬਲਦੀ ਚਿਖਾ 'ਚ ਨੌਜਵਾਨ ਨੇ ਮਾਰੀ ਛਾਲ, ਹਾਲਾਤ ਗੰਭੀਰ
ਰਾਜ ਬੰਗਾ
ਜਲੰਧਰ 3 ਅਗਸਤ 2024 : ਦਿਮਾਗੀ ਪਰੇਸ਼ਾਨੀ ਹੋਣ ਕਰਕੇ ਇਥੇ ਦੇ ਲਾਗਲੇ ਪਿੰਡ ਸਮਰਾਏ ਸਥਿਤ ਸ਼ਮਸ਼ਾਨਘਾਟ 'ਚ ਬੀਤੀ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਅਕਤੀ ਨੇ ਬਲਦੀ ਚਿਖਾ 'ਚ ਛਾਲ ਮਾਰ ਦਿੱਤੀ। ਜਿਸ ਕਾਰਨ ਅੱਗ ਲੱਗਣ ਨਾਲ ਵਿਅਕਤੀ 60 ਤੋਂ 70 ਫੀਸਦੀ ਸੜ ਕੇ ਬੁਰੀ ਤਰ੍ਹਾਂ ਝੁਲਸ ਗਿਆ। ਪਿੰਡ ਦੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਸੜੀ ਹੋਈ ਹਾਲਤ 'ਚ ਬਾਹਰ ਕੱਢਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਝੁਲਸੇ ਵਿਅਕਤੀ ਦੀ ਪਛਾਣ ਬਹਾਦਰ ਸਿੰਘ (50) ਪੁੱਤਰ ਰਾਮਪਾਲ ਵਾਸੀ ਪਿੰਡ ਸਮਰਾਏ ਨੇੜੇ ਜੰਡਿਆਲਾ ਮੰਜਕੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਹਾਦਰ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਪਿੰਡ ਦੀ ਰਹਿਣ ਵਾਲੀ ਇਕ ਔਰਤ ਦੀ ਸੜਕ ਹਾਦਸੇ 'ਚ ਬੀਤੇ ਦਿਨੀਂ ਮੌਤ ਹੋ ਗਈ ਸੀ ਤੇ ਬਹਾਦਰ ਸਿੰਘ ਉਸ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਗਿਆ ਸੀ। ਪਤਾ ਨਹੀਂ ਕਿਉਂ ਉਸ ਨੇ ਅਚਾਨਕ ਬਲਦੀ ਚਿਖਾ 'ਚ ਛਾਲ ਮਾਰ ਦਿੱਤੀ। ਇਸ ਮਾਮਲੇ ਸੰਬਧੀ ਡਾਕਟਰਾਂ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 25401