← ਪਿਛੇ ਪਰਤੋ
ਕੇਂਦਰ ਨੇ ਬੀ ਐਸ ਐਫ ਦੇ ਡੀ ਜੀ ਪੀ ਤੇ ਸਪੈਸ਼ਲ ਡੀ ਜੀ ਨੂੰ ਹਟਾਇਆ ਨਵੀਂ ਦਿੱਲੀ, 3 ਅਗਸਤ, 2024: ਕੇਂਦਰ ਸਰਕਾਰ ਨੇ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਅਤੇ ਸਪੈਸ਼ਲ ਡੀ ਜੀ ਪੀ ਵਾਈ ਬੀ ਖੁਰਾਨੀਆ ਨੂੰ ਅਹੁਦਿਆਂ ਤੋਂ ਤੁਰੰਤ ਹਟਾ ਦਿੱਤਾ ਹੈ। ਇਹ ਘਟਨਾਕ੍ਰਮ ਜੰਮੂ ਖਿੱਤੇ ਵਿਚ ਹਾਲ ਹੀ ਵਿਚ ਹੋਏ ਅਤਿਵਾਦੀ ਹਮਲਿਆਂ ਤੋਂ ਬਾਅਦ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਇਸ ਖਿੱਤੇ ਵਿਚ ਅਤਿਵਾਦ ਨਾਲ ਨਜਿੱਠਣ ਲਈ 8 ਪੜਾਵੀ ਰਣਨੀਤੀ ਤਿਆਰ ਕੀਤੀ ਹੈ।
Total Responses : 25401