← ਪਿਛੇ ਪਰਤੋ
ਬਠਿੰਡਾ ਫੌਜੀ ਛਾਉਣੀ ’ਚ ਚਾਰ ਸਾਥੀਆਂ ਨੂੰ ਮਾਰਨ ਵਾਲੇ ਫੌਜੀ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਬਠਿੰਡਾ, 4 ਅਗਸਤ, 2024: ਬੀਤੇ ਸਾਲ 12 ਅਪ੍ਰੈਲ ਨੂੰ ਉੱਚ ਸੁਰੱਖਿਆ ਵਾਲੀ ਫੌਜੀ ਛਾਉਣੀ ਵਿਚ ਆਪਣੇ ਚਾਰ ਸਾਥੀਆਂ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਫੌਜੀ ਨੂੰ ਫੌਜ ਦੇ ਜਨਰਲ ਕੋਰਟ ਮਾਰਸ਼ਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਉਸਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ। ਦੋਸ਼ੀ ਦੇਸਾਈ ਮੋਹਨ ਤੇ ਮਰਨ ਵਾਲੇ ਬਾਕੀ ਚਾਰੋਂ ਫੌਜੀ 80 ਮੀਡੀਆ ਰਜਮੈਂਟ ਦੇ ਸਿਪਾਹੀ ਸਨ। ਦੋਸ਼ੀ ਨੇ ਚਾਰਾਂ ਸਾਥੀਆਂ ਨੂੰ ਉਸ ਵੇਲੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਜਦੋਂ ਉਹ ਸੁੱਤੇ ਹੋਏ ਸਨ। ਬਠਿੰਡਾ ਪੁਲਿਸ ਨੂੰ ਮੌਕੇ ਤੋਂ ਚੱਲੇ ਹੋਏ ਕਾਰਤੂਸਾਂ ਦੇ 19 ਖੋਲ ਬਰਾਮਦ ਹੋਏ ਸਨ। ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਦੋਸ਼ੀ ਫੌਜੀ ਨੂੰ ਕਤਲ ਦੇ ਨਾਲ-ਨਾਲ ਹਥਿਆਰ ਤੇ ਗੋਲੀ ਸਿੱਕੇ ਦੀ ਚੋਰੀ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਹੈ। ਕਰਨਲ ਐਸ ਦੁਸਰੇਜਾ ਦੀ ਅਗਵਾਈ ਹੇਠ ਜਨਰਲ ਕੋਰਟ ਮਾਰਸ਼ਲ (ਜੀ ਸੀ ਐਮ) ਵੱਲੋਂ ਇਸ ਮਾਮਲੇ ਦੀ ਜਨਵਰੀ ਤੋਂ ਲਗਾਤਾਰ ਸੁਣਵਾਈ ਕੀਤੀ ਜਾ ਰਹੀ ਸੀ। ਫੌਜ ਨੇ ਆਰਮੀ ਐਕਟ 1925 ਦੇ ਤਹਿਤ ਇਸ ਕੇਸ ਦੀ ਸੁਣਵਾਈ ਸਿਵਲ ਅਦਾਲਤ ਤੋਂ ਆਪਣੇ ਅਧਿਕਾਰ ਖੇਤਰ ਅਧੀਨ ਲੈ ਲਈ ਸੀ। ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੋਸ਼ੀ ਨੇ ਦੋਸ਼ ਲਗਾਇਆ ਸੀ ਕਿ ਉਸਦੇ ਸਾਥੀ ਉਸਦਾ ਜਿਣਸੀ ਸੋਸ਼ਣ ਕਰਦੇ ਸਨ।
Total Responses : 25569