'ਹੈਲੋ ਮੈਂ ਫੂਡ ਸਪਲਾਈ ਇੰਸਪੈਕਟਰ' ਬੋਲ ਰਿਹਾ ਹਾਂ! ਠੱਗਾਂ ਨੇ ਲੱਭਿਆ ਠੱਗੀ ਮਾਰਨ ਦਾ ਨਵਾਂ ਰਾਹ
ਰਜਿੰਦਰ ਕੁਮਾਰ
ਨਵਾਂਸ਼ਹਿਰ ,04 ਅਗਸਤ 2024 - ਜਲਦੀ ਅਮੀਰ ਹੋਣ ਦੀ ਚਾਹ ਚ ਸ਼ਾਤਿਰ ਦਿਮਾਗ ਦੇ ਠੱਗ ਭੋਲੇ ਭਾਲੇ ਲੋਕਾਂ ਨਾਲ ਠੱਗੀ ਕਰਨ ਦੇ ਨਵੇਂ ਨਵੇਂ ਤਰੀਕੇ ਲੱਭ ਰਹੇ ਹਨ।ਕੁਝ ਇਸ ਤਰਾਂ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋ ਇਕ ਠੱਗ ਨੇ ਇਕ ਹਲਵਾਈ ਦੀ ਦੁਕਾਨ ਕਰਦੇ ਮਾਲਿਕ ਨੂੰ ਫੌਨ ਕਰ ਕਿਹਾ ਕਿ “ਹੈਲੋਂ ਮੈ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਮੋਹਾਲੀ ਤੋ ਬੋਲ ਰਿਹਾ ਹਾਂ, ਅਤੇ ਤੁਹਾਡੀ ਦੁਕਾਨ ਦਾ ਸੈਂਪਲ ਜੋ ਵਿਭਾਗ ਨੇ ਭਰਿਆ ਸੀ,ਉਕਤ ਸੈਂਪਲ ਉਸ ਪਾਸ ਜਾਂਚ ਲਈ ਆਇਆ ਸੀ, ਜੋ ਨੈਗਟਿਵ ਹੈ ਅਤੇ ਉਸ ਨੇ ਉਸ ਨੂੰ ਹੋਲਡ ਤੇ ਰੱਖਿਆ ਹੋਇਆ ਹੈ” ਜੇਕਰ ਤੁਸੀ ਗੱਲਬਾਤ ਰਾਹੀ ਉਸ ਨੂੰ ਕਅਲੀਅਰ ਕਰਵਾਉਣਾ ਹੈ ਤਾ ਦੱਸੋ। ਜਦੋ ਦੁਕਾਨਦਾਰ ਨੇ ਇਸ ਸਬੰਧੀ ਜ਼ਿਲਾ ਫੂਡ ਸਪਲਾਈ ਦੇ ਇਕ ਅਧਿਕਾਰੀ ਨਾਲ ਗੱਲ ਕਰ ਉਕਤ ਆਏ ਫੋਨ ਵਾਰੇ ਜਾਣਕਾਰੀ ਦਿੱਤੀ ,ਤਾ ਉਨਾਂ ਨੇ ਦੱਸਿਆ ਕਿ ਉਨਾਂ ਦੇ ਵਿਭਾਗ ਵੱਲੌ ਉਸਦੀ ਦੁਕਾਨ ਦਾ ਕੋਈ ਵੀ ਸੈਂਪਲ ਨਾ ਤਾ ਭਰਿਆ ਗਿਆ ਹੈ ਤੇ ਨਾ ਹੀ ਜਾਂਚ ਲਈ ਭੇਜਿਆ ਹੋਇਆ ਹੈ। ਜਿਸ ਤੋ ਕੁਝ ਮਿੰਟਾ ਬਾਅਦ ਉਕਤ ਦੁਕਾਨਦਾਰ ਵੱਲੋਂ ਜਦੋ ਫਿਰ ਉਕਤ ਇੰਸਪੈਕਟਰ ਵੱਲੋਂ ਆਏ ਫੋਨ ਨੰਬਰ, ਜੋ ਕਿ ਯੂ ਪੀ ਦਾ ਨੰਬਰ ਹੈ ,ਤੇ ਗੱਲ ਕੀਤੀ ਤਾ ਉਕਤ ਵਿਅਕਤੀ ਨੇ ਆਪਣਾ ਨਾਮ ਰਾਕੇਸ਼ ਸ਼ਰਮਾ ਇੰਸਪੈਕਟਰ ਫੂਡ ਵਿਭਾਗ ਮੋਹਾਲੀ ਦੱਸਿਆ ਅਤੇ ਉਸਨੇ ਦੁਕਾਨਦਾਰ ਨੂੰ ਪੁੱਛਿਆ ਤੁਸੀ ਕਿਹੜੀ ਫਰਮ ਤੋ ਬੋਲ ਰਹੇ ਹੋ ਤਾ ਦੁਕਾਨਦਾਰ ਫੱਟ ਸਮਝ ਗਿਆ ਕਿ ਉਕਤ ਵਿਅਕਤੀ ਕੋਈ ਠੱਗ ਹੈ ,ਜੋ ਫੋਨ ਕਰ ਉਸ ਕੋਲੋ ਉਸਦਾ ਕੰਮ ਪੁੱਛ ਕੇ ਉਸ ਦੁਆਰਾ ਦੱਸੀ ਦੁਕਾਨ ਦਾ ਇੰਸਪੈਕਟਰ ਬਣਕੇ ਠੱਗ ਰਿਹਾ ਹੈ। ਜੇ ਗੱਲ ਕਰੀਏ ਤਾਂ ਦੁਕਾਨਦਾਰ ਦੇ ਭਾਗ ਚੰਗੇ ਸੀ ਕਿ ਉਸ ਨੇ ਉਸ ਠੱਗ ਦੀ ਗੱਲ ਨੂੰ ਸਮਝ ਲਿਆ ਅਤੇ ਠੱਗੀ ਤੋਂ ਬਚ ਗਿਆ।