ਮੈਂ ਅਸਤੀਫਾ ਦੇ ਦਿਆਂਗਾ, ਪਰ ਮੁਆਫੀ ਨਹੀਂ ਮੰਗਾਂਗਾ; ਮਹਿਲਾ ਜੰਗਲਾਤ ਰੇਂਜਰ ਨੂੰ ਧਮਕੀ ਦੇਣ ਵਾਲੇ ਜੇਲ੍ਹ ਮੰਤਰੀ ਦਾ ਵੱਡਾ ਬਿਆਨ
ਕੋਲਕਾਤਾ, 4 ਅਗਸਤ 2024- ਤ੍ਰਿਣਮੂਲ ਕਾਂਗਰਸ ਨੇ ਐਤਵਾਰ ਨੂੰ ਪੱਛਮੀ ਬੰਗਾਲ ਦੇ ਜੇਲ੍ਹ ਮੰਤਰੀ ਅਖਿਲ ਗਿਰੀ ਨੂੰ ਰਾਜ ਦੇ ਜੰਗਲਾਤ ਵਿਭਾਗ ਦੀ ਮਹਿਲਾ ਅਧਿਕਾਰੀ ਤੋਂ ਅਸਤੀਫ਼ਾ ਦੇਣ ਅਤੇ ਮੁਆਫ਼ੀ ਮੰਗਣ ਲਈ ਕਿਹਾ ਹੈ। ਪੂਰਬਾ ਮੇਦਿਨੀਪੁਰ ਜ਼ਿਲ੍ਹੇ ਦੇ ਕਾਂਠੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਰੀ ਨੇ ਕਿਹਾ ਕਿ ਉਹ ਅਸਤੀਫ਼ਾ ਦੇ ਦੇਣਗੇ ਪਰ ਮੁਆਫ਼ੀ ਨਹੀਂ ਮੰਗਣਗੇ। ਅਖਿਲ ਗਿਰੀ ਰਾਮਨਗਰ ਤੋਂ ਵਿਧਾਇਕ ਹਨ। ਮੰਤਰੀ ਗਿਰੀ ਤੇ ਦੋਸ਼ ਹੈ ਕਿ, ਜੰਗਲਾਤ ਰੇਂਜਰ ਮਨੀਸ਼ਾ ਸਾਹੂ ਨੂੰ ਉਨ੍ਹਾਂ ਨੇ ਧਮਕੀਆਂ ਦਿੱਤੀਆਂ ਹਨ। ਉਸਨੇ ਸਾਹੂ ਨੂੰ ਇਹ ਕਹਿ ਕੇ ਧਮਕੀ ਦਿੱਤੀ ਕਿ ਤਾਜਪੁਰ ਬੀਚ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕੀਤੇ ਗਏ ਕਬਜ਼ੇ ਹਟਾਏ ਜਾਣ ਤੇ ਉਸਦਾ ਕਾਰਜਕਾਲ ਘਟਾਇਆ ਜਾਵੇਗਾ।