Top10 Babushahi News Alert: ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ‘ਚ 44 ਫ਼ੀਸਦ ਵਾਧਾ, ਅਕਾਲੀ ਦਲ ਦੀ 23 ਮੈਂਬਰੀ ਕੋਰ ਕਮੇਟੀ ਦਾ ਪੁਨਰਗਠਨ ਸਮੇਤ ਪੜ੍ਹੋ 4 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (9.15)
ਚੰਡੀਗੜ੍ਹ, 4 ਅਗਸਤ 2024- ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਅਧੀਨ ਰਕਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 44 ਫ਼ੀਸਦ ਵਾਧਾ ਹੋਇਆ ਹੈ। ਪਾਣੀ ਦੀ ਬੱਚਤ ਕਰਨ ਵਾਲੀ ਡੀ.ਐਸ.ਆਰ. ਤਕਨੀਕ ਦੀ ਵਰਤੋਂ ਕਰਦਿਆਂ ਇਸ ਸਾਲ 2.48 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ, ਜੋ ਕਿ ਸਾਲ 2023 ਦੇ ਸਾਉਣੀ ਸੀਜ਼ਨ ਦੌਰਾਨ 1.72 ਲੱਖ ਏਕੜ ਸੀ। ਡੀ.ਐਸ.ਆਰ. ਵਿਧੀ ਦੀ ਵਰਤੋਂ ਕਰਨ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸੂਬੇ ਭਰ ਵਿੱਚ ਮੋਹਰੀ ਰਿਹਾ ਹੈ। 1. (ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਪੂਰੀ ਖ਼ਬਰ)
2. ਭਾਰਤੀ ਹਾਕੀ ਟੀਮ ਦੀ ਇੰਗਲੈਂਡ 'ਤੇ ਜਿੱਤ, CM Mann ਨੇ INDIA ਟੀਮ ਨੂੰ ਦੱਸਿਆ ਸ਼ਾਨਦਾਰ
3. ਕਿਸਾਨਾਂ ਦਾ 133 ਕਰੋੜ ਦਾ ਕਰਜ਼ਾ ਮੁਆਫ਼: MSP 'ਤੇ ਖਰੀਦਾਂਗੇ ਸਾਰੀਆਂ ਫਸਲਾਂ - CM ਹਰਿਆਣਾ (ਵੀਡੀਓ ਵੀ ਦੇਖੋ)
4. ਸੁਖਬੀਰ ਬਾਦਲ ਵੱਲੋਂ 23 ਮੈਂਬਰੀ ਕੋਰ ਕਮੇਟੀ ਦਾ ਪੁਨਰਗਠਨ, ਪੜ੍ਹੋ ਕਿਹੜੇ ਲੀਡਰਾਂ ਨੂੰ ਮਿਲੀ ਜਿੰਮੇਵਾਰੀ?
5. ਰਾਮਪੁਰਾ: ਭਿਆਨਕ ਸੜਕ ਹਾਦਸੇ 'ਚ ਪਿਓ-ਪੁੱਤ ਸਮੇਤ 3 ਜਣਿਆਂ ਦੀ ਮੌਤ
6. 'ਹੈਲੋ ਮੈਂ ਫੂਡ ਸਪਲਾਈ ਇੰਸਪੈਕਟਰ' ਬੋਲ ਰਿਹਾ ਹਾਂ! ਠੱਗਾਂ ਨੇ ਲੱਭਿਆ ਠੱਗੀ ਮਾਰਨ ਦਾ ਨਵਾਂ ਰਾਹ
7. ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ : ਚੇਤਨ ਸਿੰਘ ਜੌੜਾਮਾਜਰਾ
8. Sad News: ਰੋਜ਼ਾਨਾ ਸਪੋਕਸਮੈਨ ਦੇ ਬਾਨੀ ਜੋਗਿੰਦਰ ਸਿੰਘ ਦਾ ਦੇਹਾਂਤ
9. ਨਰਸਿੰਗ ਦਾਖਲਿਆਂ ਤੇ ਪ੍ਰੀਖਿਆਵਾਂ 'ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫਤਾਰ
10. ਮੈਂ ਅਸਤੀਫਾ ਦੇ ਦਿਆਂਗਾ, ਪਰ ਮੁਆਫੀ ਨਹੀਂ ਮੰਗਾਂਗਾ; ਮਹਿਲਾ ਜੰਗਲਾਤ ਰੇਂਜਰ ਨੂੰ ਧਮਕੀ ਦੇਣ ਵਾਲੇ ਜੇਲ੍ਹ ਮੰਤਰੀ ਦਾ ਵੱਡਾ ਬਿਆਨ